ਨਾਸ਼ਿਕ: ਮਹਾਰਾਸ਼ਟਰ ਵਿੱਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਚੱਲਦੇ ਆਟੋ ਰਿਕਸ਼ਾ ਵਿੱਚ 22 ਸਾਲਾ ਮੁਟਿਆਰ ਨਾਲ ਦੋ ਵਿਅਕਤੀਆਂ ਨੇ ਬਲਾਤਕਾਰ ਕੀਤਾ। ਪੀੜਤਾ ਨੇ ਪੁਲਿਸ 'ਤੇ ਢਿੱਲੀ ਕਾਰਗੁਜ਼ਾਰੀ ਤੇ ਰਿਸ਼ਵਤਖੋਰੀ ਦਾ ਦੋਸ਼ ਵੀ ਲਾਏ।
ਮੀਡੀਆ ਰਿਪੋਰਟਾਂ ਮੁਤਾਬਕ ਪੀੜਤਾ ਨੇ ਦੱਸਿਆ ਕਿ ਬੀਤੇ ਦਿਨੀਂ ਦੋ ਵਿਅਕਤੀਆਂ ਨੇ ਉਸ ਨੂੰ ਆਟੋ ਰਿਕਸ਼ਾ ਵਿੱਚ ਅਗ਼ਵਾ ਕਰ ਲਿਆ ਤੇ ਚੱਲਦੇ ਰਿਕਸ਼ੇ ਵਿੱਚ ਹੀ ਬਲਾਤਕਾਰ ਕੀਤਾ। ਉਸ ਨੇ ਦੱਸਿਆ ਕਿ ਆਟੋ ਰਿਕਸ਼ਾ ਨੂੰ ਸੜਕ ਕੰਢੇ ਤਾਇਨਾਤ ਬੀਟ ਅਫ਼ਸਰਾਂ ਨੇ ਰੋਕਿਆ ਤੇ ਮੁਲਜ਼ਮਾਂ ਨੂੰ ਰਿਸ਼ਵਤ ਲੈ ਕੇ ਛੱਡ ਦਿੱਤਾ।
ਘਟਨਾ ਤੋਂ ਅਗਲੀ ਸਵੇਰ ਅੱਠ ਵਜੇ ਪੀੜਤਾ ਨੇ ਆਪਣੀ ਸ਼ਿਕਾਇਤ ਦਿੱਤੀ ਪਰ ਪੁਲਿਸ ਨੇ ਛੇ ਘੰਟੇ ਬਾਅਦ ਹੀ ਕੇਸ ਦਰਜ ਕੀਤਾ। ਸ਼ਿਕਾਇਤ ਮਗਰੋਂ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਪੁਲਿਸ ਪੀੜਤਾ ਦੇ ਮੁਲਜ਼ਮਾਂ ਤੋਂ ਘਟਨਾ ਦੇ ਵੇਰਵੇ ਜੋੜ ਕੇ ਸੱਚ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ।