ਰੋਹਤਕ: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਅੱਜ ਦੇਸ਼ ਦੇ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਇਸੇ ਦੌਰਾਨ ਹਰਿਆਣਾ ਵਿੱਚ ਸਹਿਕਾਰਤਾ ਮੰਤਰੀ ਮਨੀਸ਼ ਗ੍ਰੋਵਰ ਨਾਲ ਪੋਲਿੰਗ ਬੂਥ ਅੰਦਰ ਗੈਂਗਸਟਰ ਰਮੇਸ਼ ਲੋਹਾਰ ਨੂੰ ਵੇਖਿਆ ਗਿਆ। ਪੁਲਿਸ ਨੇ ਗੈਂਗਸਟਰ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਿਆ ਹੈ।
ਵਿਸ਼ਵਕਰਮਾ ਸਕੂਲ ਦੇ ਸਾਹਮਣੇ ਪੁਲਿਸ ਨੇ ਤਿੰਨ ਗੱਡੀਆਂ ਵੀ ਫੜੀਆਂ ਹਨ ਜਿਨ੍ਹਾਂ ਤੇ ਟੈਂਪਰੇਰੀ ਨੰਬਰ ਚਿਪਕਾਏ ਗਏ ਸੀ। ਇਨ੍ਹਾਂ ਗੱਡੀਆਂ ਵਿੱਚੋਂ ਡੰਡੇ, ਡਾਂਗਾਂ, ਵੱਖ-ਵੱਖ ਨੰਬਰ ਦੀਆਂ ਦੋ ਪਲੇਟਾਂ ਤੇ 32 ਬੋਰ ਦੇ 15 ਕਾਰਤੂਸ ਬਰਾਮਦ ਕੀਤੇ ਗਏ ਹਨ।
ਗੱਡੀਆਂ ਨਾਲ ਗੈਂਗਸਟਰ ਰਮੇਸ਼ ਲੋਹਾਰ ਦੇ ਇਲਾਵਾ ਸੁਨੀਲ ਨਾਂ ਦਾ ਇੱਕ ਹੋਰ ਨੌਜਵਾਨ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਾਂਗਰਸ ਉਮੀਦਵਾਰ ਦੀਪੇਂਦਰ ਹੁੱਡਾ ਨੇ ਮਨੀਸ਼ ਗ੍ਰੋਵਰ ਤੇ ਗੈਂਗਸਟਰ ਰਮੇਸ਼ ਲੋਹਾਰ 'ਤੇ ਬੂਥ ਕੈਪਚਰਿੰਗ ਦਾ ਇਲਜ਼ਾਮ ਲਾਇਆ ਸੀ। ਇਸ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਭੇਜੀ ਗਈ ਹੈ।
ਵੋਟਾਂ 'ਚ ਮੰਤਰੀ ਨਾਲ ਤੁਰਿਆ ਫਿਰਦਾ ਸੀ ਗੈਂਗਸਟਰ, ਪੁਲਿਸ ਨੇ 3 ਗੱਡੀਆਂ ਸਣੇ ਦਬੋਚਿਆ
ਏਬੀਪੀ ਸਾਂਝਾ
Updated at:
12 May 2019 04:17 PM (IST)
ਵਿਸ਼ਵਕਰਮਾ ਸਕੂਲ ਦੇ ਸਾਹਮਣੇ ਪੁਲਿਸ ਨੇ ਤਿੰਨ ਗੱਡੀਆਂ ਵੀ ਫੜੀਆਂ ਹਨ ਜਿਨ੍ਹਾਂ ਤੇ ਟੈਂਪਰੇਰੀ ਨੰਬਰ ਚਿਪਕਾਏ ਗਏ ਸੀ। ਇਨ੍ਹਾਂ ਗੱਡੀਆਂ ਵਿੱਚੋਂ ਡੰਡੇ, ਡਾਂਗਾਂ, ਵੱਖ-ਵੱਖ ਨੰਬਰ ਦੀਆਂ ਦੋ ਪਲੇਟਾਂ ਤੇ 32 ਬੋਰ ਦੇ 15 ਕਾਰਤੂਸ ਬਰਾਮਦ ਕੀਤੇ ਗਏ ਹਨ।
- - - - - - - - - Advertisement - - - - - - - - -