ਲਖਨਊ: ਗਊ ਰੱਖਿਆ ਹੁਣ ਲੋਕਾਂ 'ਚ ਭੈਅ ਪੈਦਾ ਕਰਨ ਲੱਗੀ ਹੈ। ਜੀ ਹਾਂ! ਗਊ ਰੱਖਿਆ ਦੇ ਨਾਂ 'ਤੇ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਕੁੱਟਮਾਰ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਇਸ ਤੋਂ ਬਾਅਦ ਜ਼ਖਮੀ ਗਾਵਾਂ ਦੇ ਇਲਾਜ ਲਈ ਹਸਪਤਾਲ ਲਿਜਾਣਾ ਵੱਡੀ ਚੁਣੌਤੀ ਹੈ। ਯੂਪੀ ਦੇ ਬੁਲੰਦਸ਼ਹਿਰ 'ਚ ਜਯੋਤੀ ਸਿੰਘ ਦੀ ਗਾਂ ਦੇ ਪੈਰ 'ਤੇ ਸੱਟ ਲੱਗੀ। ਡਾਕਟਰ ਨੇ ਗਾਂ ਬਰੇਲੀ ਲਿਜਾਣ ਲਈ ਕਿਹਾ ਪਰ ਇਹ ਮੁਸ਼ਕਲ ਸੀ ਕਿ ਗਊ ਰੱਖਿਆ ਦੇ ਡਰ ਦੀ ਵਜ੍ਹਾ ਨਾਲ ਕੋਈ ਵੀ ਨਾਲ ਜਾਣ ਨੂੰ ਤਿਆਰ ਨਹੀਂ।



ਜਯੋਤੀ ਸਿੰਘ ਗੁੜਗਾਓਂ 'ਚ ਨੌਕਰੀ ਕਰਦੀ ਸੀ ਪਰ ਉਸ ਨੇ ਪਿੰਡ ਵਾਪਸ ਆ ਕੇ ਕੁਦਰਤੀ ਖੇਤੀ ਕਰਨ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗਾਂ ਦੇ ਪੈਰ 'ਚ ਤਿੰਨ ਹਫਤੇ ਪਹਿਲਾਂ ਸੱਟ ਲੱਗੀ ਹੈ। ਉਹ ਗਾਂ ਲੈ ਕੇ ਜਾਨਵਰਾਂ ਦੇ ਡਾਕਟਰ ਕੋਲ ਗਈ ਤੇ ਡਾਕਟਰ ਨੇ ਅੱਗੇ ਲਿਜਾਣ ਦੀ ਸਲਾਹ ਦਿੱਤੀ। ਉਸ ਦੀ ਗਾਂ ਭਾਵੇਂ ਜ਼ਖਮੀ ਸੀ ਪਰ ਕੋਈ ਲਿਜਾਣ ਨੂੰ ਤਿਆਰ ਨਹੀਂ ਹੈ। ਉਸ ਨੇ ਕਿਹਾ ਕਿ ਜੇ ਗਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਸਰਕਾਰ ਜ਼ਿੰਮੇਵਾਰ ਹੈ।



ਆਪਣੀ ਗਾਂ ਦੇ ਇਲਾਜ ਲਈ ਜਯੋਤੀ ਨੇ ਅਧਿਕਾਰੀਆਂ ਨੂੰ ਤਕਰੀਬਨ 114 ਟਵੀਟ ਕੀਤੇ ਹਨ ਜਿਸ 'ਚ ਉਨ੍ਹਾਂ ਪੀਐਮ ਮੋਦੀ, ਯੋਗੀ ਮੋਦੀ, ਅਦੱਤਿਯਾਨਾਥ ਤੇ ਡੀਐਮ ਨੂੰ ਵੀ ਟਵੀਟ ਕੀਤਾ ਸੀ।  ਉਹ ਇਸ ਸਬੰਧੀ ਆਪਣੀ ਮੁਹਿੰਮ ਵੀ ਚਲਾ ਰਹੀ ਹੈ।