ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਤੇ ਭਾਜਪਾ ਨੇਤਾ ਗੌਤਮ ਗੰਭੀਰ ਮੰਗਲਵਾਰ ਨੂੰ ਟਵਿਟਰ ‘ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਨਾਲ ਉਲਝ ਗਏ। ਤਿੱਖੀ ਬਹਿਸ ਮਗਰੋਂ ਮਹਿਬੂਬਾ ਨੇ ਉਨ੍ਹਾਂ ਨੂੰ ਟਵਿਟਰ ‘ਤੇ ਬਲੌਕ ਕਰ ਦਿੱਤਾ। ਮਹਿਬੂਬਾ ਨੇ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਮਤਲਬ ਹੋਵੇਗਾ, ਕਸ਼ਮੀਰ ‘ਚ ਭਾਰਤ ਦਾ ਸੰਵਿਧਾਨ ਪ੍ਰਭਾਵੀ ਨਹੀਂ ਹੋਵੇਗਾ।

ਇਸ ਦਾ ਜਵਾਬ ਦਿੰਦੇ ਹੋ ਗੰਭੀਰ ਨੇ ਲਿਖਿਆ, “ਇਹ ਭਾਰਤ ਹੈ ਤੁਹਾਡੇ ਜਿਹਾ 'ਧੱਬਾ' ਨਹੀਂ ਹੋ ਗਾਇਬ ਹੋ ਜਾਵੇਗਾ।” ਗੰਭੀਰ ਦੇ ਬਿਆਨ ‘ਤੇ ਮਹਿਬੂਬ ਵੱਲੋਂ ਵੀ ਤਿੱਖਾ ਜਵਾਬ ਆਇਆ। ਉਨ੍ਹਾਂ ਕਿਹਾ, “ਉਮੀਦ ਕਰਦੀ ਹਾਂ ਕਿ ਭਾਜਪਾ ‘ਚ ਤੁਹਾਡੀ ਰਾਜਨੀਤਕ ਪਾਰੀ ਤੁਹਾਡੇ ਕ੍ਰਿਕਟ ਕਰੀਅਰ ਦੀ ਤਰ੍ਹਾਂ ਬਹੁਤ ਖ਼ਰਾਬ ਨਾ ਰਹੇ।”


ਮਹਿਬੂਬਾ ਨੇ ਗੰਭੀਰ ਦੇ ਮਾਨਸਿਕ ਸਿਹਤ ‘ਤੇ ਚਿੰਤਾ ਜ਼ਾਹਿਰ ਕੀਤੀ ਤੇ ਲਿਖਿਆ, “ਮੈਂ ਤੁਹਾਨੂੰ ਬਲੌਕ ਕਰ ਰਹੀ ਹਾਂ। ਤੁਸੀਂ 2 ਰੁਪਏ ਪ੍ਰਤੀ ਟਵੀਟ ਦੇ ਹਿਸਾਬ ਨਾਲ ਕਿਤੇ ਹੋਰ ਟ੍ਰੋਲ ਕਰ ਸਕਦੇ ਹੋ। ਤੁਸੀਂ ਕਸ਼ਮੀਰ ਬਾਰੇ ਕੁਝ ਨਹੀਂ ਜਾਣਦੇ।” ਇਸ ਦੇ ਨਾਲ ਹੀ ਮਹਿਬੂਬਾ ਨੇ ਗੌਤਮ ਗੰਭੀਰ ਨੂੰ ਬਲੌਕ ਕਰ ਦਿੱਤਾ। ਇਸ ਤੋਂ ਪਹਿਲਾਂ ਗੰਭੀਰ ਦੀ ਇਸੇ ਤਰ੍ਹਾਂ ਦੀ ਬਹਿਸ ਉਮਰ ਅਬਦੁੱਲ੍ਹਾ ਨਾਲ ਵੀ ਹੋ ਚੁੱਕੀ ਹੈ।