ਨਵੀਂ ਦਿੱਲੀ: ਲੋਕਸਭਾ ਚੋਣਾ ‘ਚ ਰਾਜਨੀਤੀਕ ਦਲਾਂ ‘ਚ ਪ੍ਰਚਾਨ ਦੇ ਤਰੀਕਿਆਂ ‘ਚ ਚੋਣ ਕਮਿਸ਼ਨ ਲਗਾਤਾਰ ਸਖ਼ਤ ਰੁਖ ਅਖ਼ਤੀਆਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂਅ ‘ਤੇ ਬਣਿਆ ਨਮੋ ਟੀਵੀ ਇੱਕ ਵਾਰ ਫੇਰ ਵਿਵਾਦਾਂ ਦੇ ਘੇਰੇ ‘ਚ ਹੈ। ਚੋਣ ਕਮਿਸ਼ਨ ਨੇ ਇਸ ਚੈਨਲ ਨੂਮ ਲੈ ਕੇ ਸਖ਼ਤੀ ਕਰਦੇ ਹੋਏ ਬੀਜੇਪੀ ਤੋਂ ਜਵਾਬ ਮੰਗੀਆ ਹੈ ਅਤੇ ਇਸ ਨੂੰ ਰਾਜਨੀਤੀਕ ਵਿਿਗਆਪਨ ਦੀ ਕੈਟਾਗਿਰੀ ‘ਚ ਰਖਿਆ ਹੈ।


ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਦੂਜੇ ਰਾਜਨੀਤੀਕ ਪਾਰਟੀਆਂ ਦੀ ਤਰ੍ਹਾਂ ਇਸ ਨੂੰ ਵੀ ਕਮਿਸ਼ਨ ਤੋਂ ਮੰਜ਼ੂਰੀ ਲੈਣੀ ਚਾਹਿਦੀ ਸੀ। ਇਸੇ ਲਈ ਇਸ ਨੂੰ ਟੀਵੀ ਚੈਨਲ ਨਹੀ ਸਗੋਂ ਇੱਕ ਰਾਜਨੀਤੀਕ ਵਿਿਗਆਪਨ ਮਨੀਆ ਜਾਵੇਗਾ। ਕਮਿਸ਼ਨ ਇਸ ਮੁੱਦੇ ‘ਤੇ ਬੀਜੇਪੀ ਤੋਂ ਸਵਾਲ ਵੀ ਕਰੇਗਾ ਅਤੇ ਪਾਰਟੀ ਨੂੰ ਇਸ ‘ਤੇ ਹੋਏ ਖ਼ਰਚ ਦੀ ਜਾਨਕਾਰੀ ਸਾਲਾਨਾ ਆਡਿਟ ਰਿਪੋਰਟ ‘ਚ ਸ਼ਾਮਲ ਵੀ ਕਰਨੀ ਪਵੇਗੀ।

ਇਸ ਦੇ ਲਈ ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਚੋਣ ਅਫਸਰ ਨੂੰ ਨਿਗਰਾਨੀ ਕਮੇਟੀ ਵੱਲੋਂ ਨਮੋ ਟੀਵੀ ‘ਤੇ ਪ੍ਰਸਾਰਿਤ ਕੰਟੈਂਟ ਨੂੰ ਪ੍ਰਮਾਣਿਤ ਕਰਨ ਦੇ ਲਈ ਨਿਊਕਤ ਕੀਤਾ ਹੈ। ਨਮੋ ਟੀਵੀ ‘ਤੇ ਚਲਣ ਵਾਲੇ ਸਾਰੇ ਵਿਿਗਆਪਨਾਂ ਨੂੰ ਇਸ ਕਮੇਟੀ ਤੋਂ ਹੋ ਕੇ ਹੀ ਲੰਘਣਾ ਪਵੇਗਾ।

ਨਮੋ ਟੀਵੀ ‘ਤੇ ਮੋਦੀ ਸਰਕਾਰ ਦਾ ਚੋਣ ਪ੍ਰਚਾਰ, ਮੋਦੀ ਦੇ ਭਾਸਣ, ਮੋਦੀ ਸਰਕਾਰ ਦੀ ਯੋਜਨਾਵਾਂ ਦਾ ਬਖ਼ਾਨ ਕੀਤਾ ਜਾਂਦਾ ਹੈ। ਇਹ ਚੈਨਲ ਡੀਟੀਐਚ ਸਰਵੀਸ ‘ਤੇ 31 ਮਾਰਚ ਨੂੰ ਲੌਂਚ ਹੋਇਆ ਸੀ।