ਨਵੀਂ ਦਿੱਲੀ: ਸੁਪਰੀਮ ਕੋਰਟ ਬੁੱਧਵਾਰ ਨੂੰ ਰਾਫੇਲ ਡੀਲ ਮਾਮਲੇ ‘ਤੇ ਦੁਬਾਰਾ ਵਿਚਾਰ ਲਈ ਵਿਸ਼ੇਸ਼ਾਧਿਕਾਰ ਵਾਲੇ ਦਸਤਾਵੇਜਾਂ ਨੂੰ ਆਧਾਰ ਬਣਾਉਨ ‘ਤੇ ਫੈਸਲਾ ਲੈ ਸਕਦੀ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਇਸ ‘ਤੇ ਫੈਸਲਾ ਸੁਣਾਵੇਗੀ। 14 ਦਸੰਬਰ ਦੇ ਫੈਸਲੇ ‘ਚ ਸੁਪਰੀਮ ਕੋਰਟ ਨੇ ਰਾਫੇਲ ਲੜਾਕੂ ਵਿਮਾਨ ਸੌਦੇ ਦੇ ਖਿਲਾਫ ਸਭ ਅਪੀਲਾਂ ਨੂੰ ਰੱਦ ਕਰ ਦਿੱਤਾ ਸੀ।

ਕੇਂਦਰ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਫਰਾਂਸ ਦੇ ਨਾਲ ਰਾਫੇਲ ਲੜਾਕੂ ਵਿਮਾਨ ਸੌਦੇ ਨਾਲ ਜੁੜੇ ਦਸਤਾਵੇਜਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਦੱਸਿਆ ਸੀ ਅਤੇ ਭਾਰਤੀ ਸਬੂਤ ਐਕਟ ਦੀ ਧਾਰਾ 123 ਮੁਤਾਬਕ ਇਨ੍ਹਾਂ ਦਸਤਾਬੇਜਾਂ ਨੂੰ ਸਬੂਤ ਨਹੀ ਮਨਿਆ ਜਾ ਸਕਦਾ।

ਸਰਕਾਰ ਦਾ ਕਹਿਣਾ ਹੈ ਕਿ ਯਸ਼ਵੰਤ ਸਿਨ੍ਹਾ, ਅਰੁਣ ਸ਼ੌਰੀ ਅਤੇ ਪ੍ਰਸ਼ਾਂਤ ਭੂਸ਼ਣ ਵੱਲੋਂ ਦਰਜ ਕੀਤੀ ਯਾਚਿਕਾ ‘ਚ ਜਿਨ੍ਹਾਂ ਦਸਤਾਵੇਜਾਂ ਦਾ ਇਸਤੇਮਾਲ ਕੀਤਾ ਹੈ ਉਸ ‘ਤੇ ਉਨ੍ਹਾਂ ਦਾ ਵਿਸ਼ੇਸ਼ਾਧਿਕਾਰ ਹੈ ਅਤੇ ਉਨ੍ਹਾਂ ਦਸਤਾਵੇਜਾਂ ਨੂੰ ਯਾਚਿਕਾ ਤੋਂ ਹਟਾਉਣ ਨੁੰ ਕਿਹਾ।

ਸਿਨ੍ਹਾ, ਸ਼ੌਰੀ ਅਤੇ ਭੂਸ਼ਣ ਵੱਲੋਂ ਦਾਇਰ ਯਾਚੀਕਾ ‘ਤੇ ਫੈਸਲਾ 14 ਮਾਰਚ ਨੂੰ ਸੁਰਖੀਅੱਤ ਕਰ ਲਿਆ ਗਿਆ ਸੀ। ਅੱਜ ਦੋ ਫੈਸਲੇ ਸੁਣਾਏ ਜਾਣਗੇ। ਇੱਕ ਫੈਸਲਾ ਜੱਜ ਰੰਜਨ ਗੋਗੋਈ ਸੁਣਾਉਣਗੇ ਅਤੇ ਦੂਜਾ ਫੈਸਲਾ ਜਸਟਿਸ ਕੇ.ਐਮ. ਜੋਸੇਫ ਸੁਣਾਉਣਗੇ।