ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ‘ਚ ਤਿੰਨਾ ਸੈਨਾ ਦੇ ਮੁਖੀ ਨਾਲ ਮੁਲਾਕਾਤ ਕੀਤੀ। ਪੀਆਈਬੀ ਨੇ ਮੁਲਾਕਾਤ ਦੀ ਤਸਵੀਰ ਨੂੰ ਟਵੀਟ ਕੀਤਾ ਹੈ। ਜਿਸ ‘ਚ ਥਲ ਸੈਨਾ ਮੁਖੀ ਬਿਪਿਨ ਰਾਵਤ, ਨੇਵੀ ਚੀਫ ਕਰਮਬੀਰ ਸਿੰਘ ਅਤੇ ਹਵਾਈ ਸੈਨਾ ਮੁਖੀ ਆਰਕੇਐਸ ਭਦੌਰੀਆ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਚਰਚਾ ਕਰਦੇ ਨਜ਼ਰ ਆ ਰਹੇ ਹਨ। ਰੱਖਿਆ ਮੰਤਰੀ ਨੇ ਅਜਿਹੇ ਸਮੇਂ ‘ਚ ਤਿੰਨਾਂ ਸੈਨਾ ਮੁਖੀ ਨਾਲ ਬੈਠਕ ਕੀਤੀ ਹੈ ਜਦੋਂ ਪਾਕਿਸਤਾਨ ਨਾਲ ਤਨਾਅ ਸਿਖਰਾਂ ‘ਤੇ ਹੈ।

ਪਿਛਲੇ ਦਿਨੀਂ ਭਾਰਤੀ ਸੈਨਾ ਨੇ ਪਾਕਿ ਵੱਲੋਂ ਕੀਤੀ ਜਾ ਰਹੀ ਭਵਕਾਉ ਹਰਕਤਾਂ ਦਾ ਜਵਾਬ ਦਿੰਦੇ ਹੋਏ ਪੀਓਕੇ ‘ਚ ਕਈਂ ਅੱਤਵਾਦੀ ਕੈਂਪ ਤਬਾਹ ਕੀਤੇ ਸੀ। ਭਾਰਤੀ ਸੈਨਾ ਦੀ ਇਸ ਕਾਰਵਾਈ ‘ਚ ਪਾਕਿਸਤਾਨ ਦੇ ਕਈ ਸੈਨਿਕ ਵੀ ਮਾਰੇ ਗਏ ਸੀ।


ਪਾਕਿਸਤਾਨ ਨੇ ਕੱਲ੍ਹ ਰਾਜੌਰੀ ‘ਚ ਐਲਓਸੀ ‘ਤੇ ਗੋਲੀਬਾਰੀ ਕੀਤੀ। ਜਿਸ ਦਾ ਭਾਰਤੀ ਜਵਾਨਾਂ ਨੇ ਵੀ ਮੁਹੰਤੋੜ ਜਵਾਬ ਦਿੱਤਾ। ਦੱਸ ਦਈਏ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜੌਰੀ ‘ਚ ਭਾਰਤੀ ਸੈਨਾ ਨਾਲ ਦੀਵਾਲੀ ਦਾ ਤਿਓਹਾਰ ਮਨਾਇਆ ਸੀ।