ਹੁਣ ਅਨਜਾਣ ਸ਼ਖ਼ਸ ਨੂੰ ਲਿਫਟ ਦੇਣੀ ਪੈ ਸਕਦੀ ਮਹੰਗੀ, ਜੇਬ੍ਹ ਹੋ ਸਕਦੀ ਢਿੱਲੀ
ਏਬੀਪੀ ਸਾਂਝਾ | 26 Jul 2019 04:37 PM (IST)
ਜੇ ਤੁਸੀ ਵੀ ਰਾਹ ਜਾਂਦੇ ਲੋਕਾਂ ਦੀ ਮਦਦ ਕਰਦੇ ਹੋ, ਯਾਨੀ ਉਨ੍ਹਾਂ ਨੂੰ ਲਿਫਟ ਦਿੰਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ, ਕਿਉਂਕਿ ਕਿਸੇ ਅਨਜਾਣ ਨੂੰ ਲਿਫਟ ਦੇਣਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਕਿਸੇ ਅਨਜਾਣ ਨੂੰ ਲਿਫਟ ਦੇਣ ਲਈ ਤੁਹਾਨੂੰ ਜ਼ੁਰਮਾਨਾ ਤੇ ਜੇਲ੍ਹ ਵੀ ਹੋ ਸਕਦੀ ਹੈ।
ਨਵੀਂ ਦਿੱਲੀ: ਜੇ ਤੁਸੀ ਵੀ ਰਾਹ ਜਾਂਦੇ ਲੋਕਾਂ ਦੀ ਮਦਦ ਕਰਦੇ ਹੋ, ਯਾਨੀ ਉਨ੍ਹਾਂ ਨੂੰ ਲਿਫਟ ਦਿੰਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ, ਕਿਉਂਕਿ ਕਿਸੇ ਅਨਜਾਣ ਨੂੰ ਲਿਫਟ ਦੇਣਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਕਿਸੇ ਅਨਜਾਣ ਨੂੰ ਲਿਫਟ ਦੇਣ ਲਈ ਤੁਹਾਨੂੰ ਜ਼ੁਰਮਾਨਾ ਤੇ ਜੇਲ੍ਹ ਵੀ ਹੋ ਸਕਦੀ ਹੈ। ਮੋਟਰ ਵ੍ਹੀਕਲ ਐਕਟ 1988 ਦੀ ਧਾਰਾ 66 ‘ਚ ਕਿਸੇ ਅਨਜਾਣ ਸ਼ਖ਼ਸ ਨੂੰ ਨਿੱਜੀ ਵਾਹਨ ‘ਚ ਲਿਫਟ ਦੇਣਾ ਗੈਰ-ਕਾਨੂੰਨੀ ਹੈ। ਇਸ ਧਾਰਾ ਮੁਤਾਬਕ ਕੋਈ ਵੀ ਵਿਅਕਤੀ ਨਿੱਜੀ ਵਾਹਨ ਦਾ ਲਾਈਸੈਂਸ ਲੈ ਕੇ ਉਸ ਦਾ ਕਮਰਸ਼ੀਅਲ ਇਸਤੇਮਾਲ ਨਹੀਂ ਕਰ ਸਕਦਾ। ਇਸ ਦੇ ਲਈ ਧਾਰਾ 1982 (ਏ) ‘ਚ ਜ਼ੁਰਮਾਨਾ ਤੇ ਸਜ਼ਾ ਦੀ ਵਿਵਸਥਾ ਹੈ। ਇਸ ‘ਚ ਤੁਹਾਨੂੰ 2000 ਰੁਪਏ ਤੋਂ ਲੈ ਕੇ 5000 ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ। ਅਜਿਹੇ ‘ਚ ਜੇ ਉਹ ਵਿਅਕਤੀ ਦੁਬਾਰਾ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 10,000 ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ ਤੇ ਇੱਕ ਸਾਲ ਲਈ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਹਾਲਾਂਕਿ ਕਿਸੇ ਬੀਮਾਰ ਜਾਂ ਜ਼ਖ਼ਮੀ ਦੀ ਮਦਦ ਕਰਨ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ‘ਚ ਤੁਹਾਨੂੰ ਸੱਤ ਦਿਨ ਦੇ ਅੰਦਰ ਰੀਜ਼ਨਲ ਟ੍ਰਾਂਸਪੋਰਟ ਅਥਾਰਟੀ ਨੂੰ ਜਾਣਕਾਰੀ ਦੇਣੀ ਪਵੇਗੀ। ਪਿਛਲੇ ਸਾਲ ਇੱਕ 32 ਸਾਲਾ ਮੁੰਬਈ ਵਾਸੀ ਨਿਤੀਨ ਨੂੰ ਆਪਣੇ ਨਿੱਜੀ ਵਾਹਨ ‘ਚ ਤਿੰਨ ਅਣਜਾਣ ਲੋਕਾਂ ਨੂੰ ਲਿਫਟ ਦੇਣਾ ਮਹਿੰਗਾ ਪੈ ਗਿਆ ਸੀ। ਨਿਤੀਨ ਨੂੰ ਕੋਰਟ ਦੇ ਚੱਕਰ ਕੱਟਣ ਦੇ ਨਾਲ ਜ਼ੁਰਮਾਨਾ ਵੀ ਭਰਨਾ ਪਿਆ ਸੀ।