ਜੇਨੇਵਾ: ਆਲਮੀ ਤਾਪਮਾਨ 20ਵੀਂ ਸਦੀ ਵਿੱਚ ਘੱਟੋ-ਘੱਟ ਪਿਛਲੇ 2,000 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤਾਪ ਦਾ ਅਸਰ ਇੱਕੋ ਵੇਲੇ ਪੂਰੇ ਗ੍ਰਹਿ 'ਤੇ ਅਸਰ ਪਾ ਰਿਹਾ ਹੈ। ਇਹ ਜਾਣਕਾਰੀ ਇੱਕ ਅਧਿਐਨ ਵਿੱਚ ਸਾਹਮਣੇ ਆਈ ਹੈ।
ਮੰਨਿਆ ਜਾਂਦਾ ਸੀ ਕਿ ਬਰਫ ਯੁਗ (ਲਿਟਿਲ ਆਈਸ ਏਜ) (1,300 ਤੋਂ 1850 ਏਡੀ ਤਕ ਦਾ ਸਮਾਂ) ਤੇ ਇਸੇ ਤਰ੍ਹਾਂ ਪ੍ਰਸਿੱਧ ਮੇਡਿਵਲ ਵਾਰਮ ਪੀਰੀਅਡ ਆਲਮੀ ਘਟਨਾਵਾਂ ਹਨ। ਹਾਲਾਂਕਿ, ਸਵਿਟਜ਼ਰਲੈਂਡ ਦੇ ਬਰਨ ਯੂਨੀਵਰਸਿਟੀ ਦੇ ਖੋਜੀ ਇਨ੍ਹਾਂ ਕਥਿਤ ਜਲਵਾਯੂ ਬਦਲਾਵਾਂ ਦੀ ਵੱਖਰੀ ਤਸਵੀਰ ਸਾਹਮਣੇ ਰੱਖਦੇ ਹਨ। ਉਨ੍ਹਾਂ ਦੀ ਖੋਜ ਦੱਸਦੀ ਹੈ ਕਿ ਪਿਛਲੇ 2,000 ਸਾਲਾਂ ਤੋਂ ਪੂਰੇ ਵਿਸ਼ਵ ਵਿੱਚ ਇੱਕੋ ਜਿਹੀ ਗਰਮ ਜਾਂ ਸਰਦ ਮਿਆਦ ਰਹੀ ਹੋਏ, ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲਦੇ।
ਬਰਨ ਯੂਨੀਵਰਸਿਟੀ ਦੇ ਰਾਫੇਲ ਨਿਊਕੋਮ ਨੇ ਕਿਹਾ ਕਿ ਇਹ ਸੱਚ ਹੈ ਕਿ ਲਿਟਿਲ ਆਈਸ ਏਜ ਦੌਰਾਨ ਪੂਰੇ ਵਿਸ਼ਵ ਵਿੱਚ ਆਮ ਤੌਰ 'ਤੇ ਠੰਢ ਰਹਿੰਦੀ ਸੀ, ਪਰ ਇੱਕੋ ਵੇਲੇ ਹਰ ਥਾਂ ਨਹੀਂ। ਉਨ੍ਹਾਂ ਕਿਹਾ ਕਿ ਉਦਯੋਗੀਕਰਨ ਤੋਂ ਪਹਿਲਾਂ ਗਰਮ ਤੇ ਠੰਢ ਦੀ ਮਿਆਦ ਵੱਖ-ਵੱਖ ਥਾਈਂ ਵੱਖ-ਵੱਖ ਸਮੇਂ ਵਿੱਚ ਰਹੀ। ਇਹ ਖੋਜ 'ਨੇਚਰ ਐਂਡ ਨੇਚਰ ਜੀਓਸਾਇੰਸ' ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।
ਧਰਤੀ ਦੇ ਪਾਰੇ ਨੇ ਤੋੜਿਆ ਪਿਛਲੇ 2,000 ਸਾਲਾਂ ਦਾ ਰਿਕਾਰਡ
ਏਬੀਪੀ ਸਾਂਝਾ
Updated at:
26 Jul 2019 02:03 PM (IST)
ਆਲਮੀ ਤਾਪਮਾਨ 20ਵੀਂ ਸਦੀ ਵਿੱਚ ਘੱਟੋ-ਘੱਟ ਪਿਛਲੇ 2,000 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤਾਪ ਦਾ ਅਸਰ ਇੱਕੋ ਵੇਲੇ ਪੂਰੇ ਗ੍ਰਹਿ 'ਤੇ ਅਸਰ ਪਾ ਰਿਹਾ ਹੈ। ਇਹ ਜਾਣਕਾਰੀ ਇੱਕ ਅਧਿਐਨ ਵਿੱਚ ਸਾਹਮਣੇ ਆਈ ਹੈ।
- - - - - - - - - Advertisement - - - - - - - - -