ਭਾਰਤ 'ਚ ਵੀ ਚੱਲੇਗੀ ਕੱਚ ਦੀ ਛੱਤ ਵਾਲੀ ਟਰੇਨ
ਏਬੀਪੀ ਸਾਂਝਾ | 11 Oct 2016 11:58 AM (IST)
ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਯਾਤਰੀਆਂ ਦੀ ਯਾਤਰਾ ਨੂੰ ਹੋਰ ਦਿਲਚਸਪ ਬਣਾਉਣ ਦੇ ਲਈ ਕੱਚ ਦੀ ਛੱਤ ਵਾਲੀ ਅਤੇ ਮਨੋਰੰਜਨ ਪ੍ਰਣਾਲੀ ਨਾਲ ਲੈਸ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਲੋਕਾਂ ਨੂੰ ਸਵਿਟਜ਼ਰਲੈਂਡ ਤਰ੍ਹਾਂ ਟਰੇਨਾਂ ਵਿੱਚ ਯਾਤਰਾ ਕਰਨ ਦਾ ਅਨੁਭਵ ਮਿਲੇਗਾ। ਆਈ.ਆਰ.ਸੀ.ਟੀ.ਸੀ. ਦੇ ਪ੍ਰਧਾਨ ਤੇ ਪ੍ਰਬੰਧ ਨਿਰਦੇਸ਼ਕ ਏ.ਕੇ. ਮਨੋਚਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੋਚ ਲਿਆਉਣ ਦਾ ਮੁੱਖ ਮੰਤਵ ਸੈਲਾਣਿਆਂ ਦੀ ਗਿਣਤੀ ਵਧਾਉਣਾ ਹੈ। ਆਈ.ਆਰ.ਸੀ.ਟੀ.ਸੀ., ਰਿਸਰਚ ਡਿਜਾਇੰਨਸ ਐਂਡ ਸਟੈਂਡਰਡ ਆਰਗਨਾਈਜ਼ੇਸ਼ਨ ਤੇ ਇੰਟਿਗਰਲ ਕੋਚ ਫ਼ੈਕਟਰੀ ਨੇ ਇਕੱਠੇ ਤੌਰ 'ਤੇ ਪੈਰੰਬੂਰ ਵਿੱਚ ਕੱਚ ਦੀ ਛੱਤ ਵਾਲੀ ਟਰੇਨ ਡਿਜ਼ਾਈਨ ਕੀਤੀ ਹੈ। ਜਿਸ ਦਾ ਪਰੀਚਾਲਨ ਇਸ ਸਾਲ ਦਸੰਬਰ ਤੋਂ ਸ਼ੁਰੂ ਹੋਵੇਗਾ। ਮਨੋਚਾ ਨੇ ਦੱਸਿਆ ਕਿ ਪਹਿਲੀ ਕੋਚ ਨੂੰ ਕਸ਼ਮੀਰ ਘਾਟੀ ਵਿੱਚ ਇੱਕ ਟਰੇਨ ਨਾਲ ਜੋੜਿਆ ਜਾਵੇਗਾ। ਦੋ ਹੋਰ ਕੋਚ ਵਿਸ਼ਾਖਾਪਟਨਮ ਵਿੱਚ ਖ਼ੂਬਸੂਰਤ ਅਰਾਕੂ ਘਾਟੀ ਤੋਂ ਜਾਣ ਵਾਲੀ ਟਰੇਨ ਨਾਲ ਜੋੜੇ ਜਾਣਗੇ।