RSS ਨੂੰ ਖਾਕੀ ਨਿੱਕਰ ਤੋਂ ਛੁਟਕਾਰਾ
ਏਬੀਪੀ ਸਾਂਝਾ | 10 Oct 2016 06:55 PM (IST)
ਨਵੀਂ ਦਿੱਲੀ : ਆਰ ਐਸ ਐਸ ਦੇ ਵਰਕਰਾਂ ਨੂੰ 90 ਸਾਲ ਬਾਅਦ ਖ਼ਾਕੀ ਨਿੱਕਰਾਂ ਤੋਂ ਛੁਟਕਾਰਾ ਮਿਲੇਗਾ। ਆਰ ਐਸ ਦੇ ਵਰਕਰ ਹੁਣ ਮੰਗਲਵਾਰ ਵਾਰ ਤੋਂ ਨਿੱਕਰ ਦੀ ਥਾਂ ਖ਼ਾਕੀ ਪੈਂਟ ਵਿੱਚ ਨਜ਼ਰ ਆਉਣਗੇ। ਜਿਸ ਦੀ ਸ਼ੁਰੂਆਤ ਵਿਜੇ ਦਸ਼ਮੀ ਤੋਂ ਤਿਉਹਾਰ ਤੋਂ ਹੋਵੇਗੀ। 11 ਅਕਤੂਬਰ ਤੋਂ ਆਰ ਐਸ ਦੇ ਵਰਕਰ ਅਤੇ ਵਲੰਟੀਅਰ ਖ਼ਾਕੀ ਪੈਂਟ ਵਿੱਚ ਨਜ਼ਰ ਆਉਣਗੇ। ਆਰ ਐਸ ਦਾ ਗਠਨ 1925 ਵਿੱਚ ਹੋਇਆ ਸੀ ਅਤੇ ਹੁਣ ਤੱਕ ਇਸ ਦੀ ਵਰਦੀ ਵਿੱਚ ਪੰਜ ਵਾਰ ਬਦਲਾਅ ਹੋਇਆ ਹੈ। ਸਰਦੀਆਂ ਵਿੱਚ ਆਰ ਐਸ ਦੇ ਵਲੰਟੀਅਰ ਭੂਰੇ ਰੰਗ ਦਾ ਸਵੈਟਰ ਵੀ ਹੁਣ ਪਾ ਸਕਣਗੇ। ਵਰਦੀ ਵਿੱਚ ਬਦਲਾਅ ਕਰਨ ਲਈ ਆਰ ਐਸ ਵਿੱਚ ਕਾਫ਼ੀ ਸਮੇਂ ਤੋਂ ਮੰਥਨ ਹੋ ਰਿਹਾ ਸੀ। ਨਾਗਪੁਰ ਵਿੱਚ ਕੱਲ੍ਹ ਵਿਜੇ ਦਸ਼ਮੀ ਦੇ ਸਮਾਗਮ ਦੌਰਾਨ ਆਰ ਐਸ ਦੇ ਮੁਖੀ ਮੋਹਨ ਭਾਗਵਤ ਖ਼ਾਕੀ ਰੰਗ ਦੀ ਪੈਂਟ ਵਿੱਚ ਨਜ਼ਰ ਆਉਣਗੇ। ਸੰਗਠਨ ਵੱਲੋਂ ਜਾਰੀ ਕੀਤੇ ਗਏ ਆਦੇਸ਼ ਦੇ ਅਨੁਸਾਰ ਹੁਣ ਸਮਾਗਮਾਂ ਵਿੱਚ ਕੋਈ ਵੀ ਵਰਕਰ ਜਾਂ ਵਲੰਟੀਅਰ ਨਿੱਕਰ ਵਿੱਚ ਨਜ਼ਰ ਨਹੀਂ ਆਵੇਗਾ। ਹਰ ਸਾਲ ਦਸਹਿਰੇ ਦੇ ਮੌਕੇ ਉੱਤੇ ਆਰ ਐਸ ਐਸ ਆਪਣੀ ਵਰ੍ਹੇ ਗੰਢ ਮਨਾਉਂਦੀ ਹੈ। 1939 ਵਿੱਚ ਸੰਗਠਨ ਨੇ ਖ਼ਾਕੀ ਨਿੱਕਰ ਦੇ ਨਾਲ ਸਫ਼ੇਦ ਰੰਗ ਦੀ ਪੂਰੇ ਬਾਂਹਾਂ ਦੀ ਸ਼ਰਟ ਜ਼ਰੂਰੀ ਕੀਤੀ ਸੀ। ਇਸ ਤੋਂ ਬਾਅਦ 1974 ਵਿੱਚ ਬੂਟਾਂ ਵਿੱਚ ਬਦਲਾਅ ਕੀਤਾ ਸੀ। 2010 ਵਿੱਚ ਨਿੱਕਰ ਦੇ ਨਾਲ ਕਾਲੇ ਰੰਗ ਦੀ ਬੈਲਟ ਵੀ ਜ਼ਰੂਰੀ ਕਰ ਦਿੱਤੀ ਗਈ ਸੀ।