1…..ਚੀਨ ਨੇ ਇੱਕ ਵਾਰ ਫਿਰ ਭਾਰਤ ਵਿਰੁੱਧ ਬਿਆਨ ਦਿੱਤਾ ਹੈ। ਚੀਨ ਨੇ ਅੱਤਵਾਦੀ ਮਸੂਦ ਅਜ਼ਹਰ ਤੇ ਬਿਆਨ ਦਿੰਦਿਆਂ ਕਿਹਾ ਕਿ ਅੱਤਵਾਦ ਦਾ ਮੁਕਾਬਲਾ ਕਰਨ ਦੇ ਨਾਮ ਤੇ ਕਿਸੇ ਨੂੰ 'ਰਾਜਨੀਤਿਕ ਫਾਇਦਾ' ਨਹੀਂ ਚੁਕਣਾ ਚਾਹੀਦਾ।

2…..ਇਸਦੇ ਇਲਾਵਾ ਚੀਨ ਨੇ ਐਨ.ਐਸ.ਜੀ. ਦੇ ਮੁੱਦੇ ਤੇ ਗੱਲਬਾਤ ਦਾ ਸੱਦਾ ਵੀ ਦਿੱਤਾ ਹੈ। ਚੀਨ ਕਿਹਾ ਕਿ ਉਹ ਐਨ.ਐਸ.ਜੀ. 'ਚ ਭਾਰਤ ਦੇ ਸ਼ਾਮਲ ਹੋਣ ਨੂੰ ਲੈ ਕੇ ਗੱਲਬਾਤ ਲਈ ਤਿਆਰ ਹੈ।

3….ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤ ਦੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਅੱਤਵਾਦੀ ਹੁਣ ਸੰਸਦ ‘ਤੇ ਇੱਕ ਵਾਰ ਫਿਰ ਹਮਲੇ ਦੀ ਤਾਕ ਵਿੱਚ ਹਨ। ਖੁਫੀਆਂ ਸੂਤਰਾਂ ਦੀ ਖ਼ਬਰ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ। ਪਾਕਿਸਤਾਨੀ ਖੂਫੀਆਂ ਏਜੰਸੀ ISI ਨੇ ਅੱਤਵਾਦੀਆਂ ਨੂੰ ਸਰਜੀਕਲ ਸਟ੍ਰਾਈਕ ਦਾ ਬਦਲਾ ਲੈਣ ਦੇ ਲਈ ਕਿਹਾ ਹੈ।

4…..ਪਾਕਿਸਤਾਨ ਨੇ ਭਾਰਤ ਨੂੰ ਗੱਲਬਾਤ ਦਾ ਸਿਗਨਲ ਦਿੱਤਾ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਕਿਹਾ ਕਿ ਗੱਲਬਾਤ ਦੇ ਰਾਹ ਬੰਦ ਨਹੀਂ ਹੋਏ।

5….ਜੰਮੂ ਕਸ਼ਮੀਰ ਦੇ ਪੰਪੋਰ ‘ਚ ਅੱਤਵਾਦੀ ਹਮਲਾ ਕੀਤਾ ਗਿਆ ਹੈ। ਇੱਕ ਸਰਕਾਰੀ ਬਿਲਡਿੰਗ ‘ਤੇ ਕੀਤੇ ਗਏ ਇਸ ਹਮਲੇ ‘ਚ ਫੌਜ ਦਾ ਇੱਕ ਜਵਾਨ ਜਖਮੀ ਹੋਇਆ ਹੈ। ਬਿਲਡਿੰਗ ‘ਚ ਅੱਗ ਲੱਗਣ ਤੋਂ ਬਾਅਦ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ। ਇਹ ਉਹੀ ਬਿਲਡਿੰਗ ਹੈ ਜਿੱਥੇ ਫਰਵਰੀ ਮਹੀਨੇ ਹੋਏ ਵੱਡੇ ਮੁਕਾਬਲੇ ‘ਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਸਨ।
6….ਜਾਣਕਾਰੀ ਮੁਤਾਬਕ EDI ਦੀ ਬਿਲਡਿੰਗ ‘ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਹੈ। ਇੱਥੇ ਸਵੇਰੇ ਕਰੀਬ 6.30 ਵਜੇ ਗੋਲੀਆਂ ਦੀ ਅਵਾਜ ਸੁਣਾਈ ਦਿੱਤੀ ਸੀ ਤੇ ਉਸ ਤੋਂ ਬਾਅਦ ਬਿਲਡਿੰਗ ‘ਚੋਂ ਧੂੰਆਂ ਨਿੱਕਲਦਾ ਨਜ਼ਰ ਆਇਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਆਪਣੇ ਕਬਜੇ ‘ਚ ਲੈ ਲਿਆ ਹੈ ਤੇ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

7….ਕੱਲ੍ਹ ਸ਼੍ਰੀਨਗਰ ‘ਚ ਹਾਈਵੇ ‘ਤੇ ਫੌਜ ਦੀ ਇੱਕ ਗੱਡੀ ਦਰੱਖਤ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਦੋ ਜਵਾਨ ਜਖਮੀ ਹੋ ਗਏ। ਹਾਦਸੇ ਤੋਂ ਬਾਅਦ ਸਥਾਨਕ ਕਸ਼ਮੀਰੀ ਨੌਜਵਾਨਾਂ ਨੇ ਰੈਸਕਿਊ ਅਪ੍ਰੇਸ਼ਨ ਚਲਾਇਆ। ਇਹਨਾਂ ਨੌਜਵਾਨਾਂ ਦੀ ਬਦੌਲਤ ਫੌਜ ਦੇ ਜਵਾਨਾਂ ਦੀ ਜਾਨ ਬਚ ਸਕੀ। । ਇਸ ‘ਤੇ ਭਾਰਤੀ ਫੌਜ ਦੀ ਨਾਰਦਨ ਕਮਾਂਡ ਨੇ ਟਵੀਟ ਕਰ ਕੇ ਇਹਨਾਂ ਨੌਜਵਾਨਾਂ ਨੂੰ ਧੰਨਵਾਦ ਕੀਤਾ ਹੈ।

8….5 ਸਾਲ ਦੀ ਬੱਚੀ ਨਾਲ ਰੇਪ ਦੀ ਕੋਸ਼ਿਸ਼ ਮਗਰੋਂ ਹਿੰਸਾ ਦੀ ਚਪੇਟ 'ਚ ਆਏ ਨਾਸਿਕ ਵਿੱਚ ਕੱਲ ਰਾਤ ਤੋਂ ਸ਼ਾਂਤੀ ਹੈ ਜਿਥੇ ਇਸਤੋਂ ਪਹਿਲਾਂ ਭਾਰੀ ਹੰਗਾਮਾ ਹੋਇਆ ਗੁਸਾਈ ਭੀਡ਼ ਨੇ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਹਾਲਾਕਿ ਮਾਮਲੇ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

9…..ਦਰਅਸਲ ਨਾਸਿਕ ਦੇ ਇੱਕ ਪਿੰਡ ਵਿੱਚ ਘਰ ਦੇ ਬਾਹਰ ਖੇਡ ਰਹੀ ਬੱਚੀ ਦੇ ਨਾਲ ਇੱਕ ਨਬਾਲਿਗ ਨੇ ਬਲਾਤਕਾਰ ਦੀ ਕੋਸ਼ਿਸ਼ ਕੀਤੀ ਜਿਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਇਹ ਮਾਮਲਾ ਵੱਧਦਾ ਹੀ ਜਾ ਰਿਹੈ।  ਕੱਲ ਦਿਨ ਭਰ ਮੁੰਬਈ ਆਗਰਾ ਹਾਈਵੇ ਨੂੰ ਜਾਮ ਰੱਖਿਆ। ਜਿਸ ਨਾਲ ਹਜ਼ਾਰਾਂ ਮੁਸਾਫਰ ਪਰੇਸ਼ਾਨ ਹੋਏ।

10…..ਗੁਸਾਏ ਲੋਕਾਂ ਅਤੇ ਪੁਲਿਸ ਵਾਲੇ ਝੜਪ ਦੌਰਾਨ ਪਥਰਾਅ ਅਤੇ ਹਵਾਈ ਫਾਇਰਿੰਗ ਹੋਈ ਜਿਸ ਕਾਰਨ ਲੋਕ ਹੋਰ ਭੜਕ ਗਏ। ਮੁੱਖ ਮੰਤਰੀ ਦੇਵੇਂਦਰ ਫਡਨਵੀਸ ਅਤੇ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨੇ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਮਾਮਲਾ ਫਾਸਟ ਟਰੈਕ ਕੋਰਟ 'ਚ ਚਲਾਇਆ ਜਾਵੇਗਾ।