ਸਿਹਤ ਮੰਤਰੀ ਨੇ ਮਾਨਸੂਨ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਕਿਹਾ ਕਿ ਇੱਕ ਕਾਨੂੰਨ ਮੰਤਰੀ ਹੋਣ ਦੇ ਨਾਤੇ ਲੋਕਾਂ ਦੇ ਹਿੱਤ ਬਾਰੇ ਸੋਚਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਹ ਚਾਹੁੰਦੇ ਹਨ ਕਿ ਵਿਆਹ ਤੋਂ ਪਹਿਲਾਂ HIV ਟੈਸਟ ਕਰਾਉਣ ਦਾ ਕਾਨੂੰਨ ਬਣੇ। ਇਸ ਲਈ ਪਬਲਿਕ ਹੈਲਥ ਐਕਟ ਵਿੱਚ ਬਦਲਾਅ ਕੀਤਾ ਜਾਏਗਾ।
ਜੇ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਦਾ ਕਾਨੂੰਨ ਲਾਗੂ ਕਰਨ ਵਾਲਾ ਗੋਆ ਪਹਿਲਾ ਸੂਬਾ ਬਣ ਜਾਏਗਾ। ਇਸ ਤੋਂ ਪਹਿਲਾਂ 2006 ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਸਤਾਵ ਸਾਹਮਣੇ ਰੱਖਿਆ ਗਿਆ ਸੀ। ਤਤਕਾਲੀ ਸਿਹਤ ਮੰਤਰੀ ਦਇਆਨੰਦ ਨਾਰਵੇਕਰ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਸੀ। ਹਾਲਾਂਕਿ ਉਹ ਲਾਗੂ ਨਹੀਂ ਹੋ ਪਾਇਆ ਸੀ।