ਨਵੀਂ ਦਿੱਲੀ: ਪਿਛਲੇ ਹਫਤੇ ਸਰਕਾਰ ਵੱਲੋਂ 500 ਤੇ 1000 ਰੁਪਏ ਦੇ ਨੋਟਾਂ ਨੂੰ ਬੈਨ ਕਰਨ ਦੇ ਫੈਸਲੇ ਮਗਰੋਂ ਦੇਸ਼ ਦੇ ਕੁਝ ਅਹਿਮ ਹਵਾਈ ਅੱਡਿਆਂ 'ਤੇ ਏਜੰਸੀਆਂ ਨੇ ਪੰਜ ਕਰੋੜ ਰੁਪਏ ਤੋਂ ਵੱਧ ਨਕਦੀ ਤੇ ਸੋਨਾ ਜ਼ਬਤ ਕੀਤਾ ਹੈ।
ਅਧਿਕਾਰੀਆਂ ਨੇ ਕਿਹਾ ਹੈ ਕਿ ਸੀ.ਆਈ.ਐਸ.ਐਫ. ਵੱਲੋਂ ਵਿਸ਼ੇਸ਼ ਨਿਗਰਾਨੀ ਵਿਵਸਥਾ ਸ਼ੁਰੂ ਕੀਤੀ ਗਈ ਹੈ। ਦਿੱਲੀ, ਮੁੰਬਈ, ਕੋਲਕਾਤਾ ਤੇ ਗੁਹਾਟੀ ਹਵਾਈ ਅੱਡਿਆਂ 'ਤੇ 10 ਨਵੰਬਰ ਤੋਂ ਇਨਕਮ ਟੈਕਸ ਵਿਭਾਗ ਦੀ ਹਵਾਈ ਖੁਫੀਆ ਇਕਾਈਆਂ ਨੂੰ ਚੌਕਸ ਕੀਤਾ ਗਿਆ ਹੈ।
ਸਰਕਾਰੀ ਜਾਣਕਾਰੀ ਮੁਤਾਬਕ 10 ਨਵੰਬਰ ਤੱਕ ਪੰਜ ਕਰੋੜ ਦੀ ਨਕਦੀ ਤੇ ਸੋਨਾ ਜ਼ਬਤ ਕੀਤਾ ਗਿਆ ਹੈ। ਇਹ ਨੋਟ 500 ਤੇ 1000 ਦੇ ਹਨ। ਇਸ ਤੋਂ ਇਲਾਵਾ 15.62 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ।