ਭਾਰਤ 'ਚ ਟੁੱਟਿਆ ਸੋਨੇ ਦਾ ਦਮ, 24 ਫੀਸਦੀ ਮੰਗ ਘਟੀ
ਏਬੀਪੀ ਸਾਂਝਾ | 10 Nov 2017 03:14 PM (IST)
ਚੰਡੀਗੜ੍ਹ: ਤੀਜੀ ਤਿਮਾਹੀ ਜੁਲਾਈ-ਸਤੰਬਰ 'ਚ ਭਾਰਤ 'ਚ ਸੋਨੇ ਦੀ ਮੰਗ ਘਟੀ ਹੈ। ਸੋਨੇ ਦੀ ਮੰਗ 145.9 ਟਨ ਰਹਿ ਗਈ ਹੈ। ਵਰਲਡ ਗੋਲਡ ਕੌਂਸਲ ਨੇ ਜੀਐਸਟੀ ਤੇ ਐਂਟੀ ਮਨੀ ਲਾਊਂਡਰਿੰਗ ਕਾਨੂੰਨ ਨੂੰ ਸੋਨੇ 'ਚ ਗਿਰਾਵਟ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਵਰਲਡ ਗੋਲਡ ਕੌਂਸਲ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਆਲਮੀ ਪੱਧਰ 'ਤੇ ਸਭ ਤੋਂ ਵੱਡੇ ਸੋਨੇ ਦੇ ਉਪੋਭੋਗਤਾ ਭਾਰਤ 'ਚ ਸੋਨੇ ਦੀ ਮੰਗ 'ਚ ਕਮੀ ਆਈ ਹੈ। ਮੁੱਖ ਪ੍ਰਬੰਧਕੀ ਨਿਰਦੇਸ਼ਕ ਨੇ ਦੱਸਿਆ ਕਿ 2017 'ਚ ਦੀ ਤਿਮਾਹੀ 'ਚ ਭਾਰਤ 'ਚ ਸੋਨੇ ਦੀ 24 ਫੀਸਦੀ ਮੰਗ ਘਟੀ ਹੈ। ਇਹ ਹੁਣ 146 ਟਨ ਰਹਿ ਗਈ ਹੈ। ਜੀਐਸਟੀ ਤੇ ਮਨੀ ਲਾਂਡਰਿੰਗ ਦੇ ਮੁੱਖ ਕਾਰਨ ਹਨ। ਉਨ੍ਹਾਂ ਦੱਸਿਆ ਕਿ ਬਾਅਦ 'ਚ ਕਾਨੂੰਨ ਦੇ ਦਾਇਰੇ 'ਚ ਜੇਮਜ਼ ਜਵੈਲਰੀ ਸੈਕਟਰ ਨੂੰ ਬਾਹਰ ਕੀਤਾ ਗਿਆ ਹੈ। ਇਸ ਲਈ ਹੁਣ ਅੱਗੇ ਇਸ ਦੀ ਵਿੱਕਰੀ ਵਧ ਸਕਦੀ ਹੈ। ਜੀਐਸਟੀ ਦਾ ਸੋਨੇ 'ਤੇ ਕਾਫੀ ਟੈਕਸ ਲੱਗਿਆ ਸੀ ਤੇ ਲੋਕਾਂ ਨੇ ਵੈਸੇ ਵੀ ਜੀਐਸਟੀ ਤੋਂ ਬਾਅਦ ਖਰੀਦੋ ਫਰੋਖ਼ਤ ਘਟਾ ਦਿੱਤੀ ਹੈ ਤੇ ਹੁਣ ਇਹ ਹੌਲੀ ਹੌਲੀ ਲੀਹ 'ਤੇ ਚੜ੍ਹ ਰਹੀ ਹੈ।