ਨਵੀਂ ਦਿੱਲੀ: ਹੌਲੀ-ਹੌਲੀ ਅਧਾਰ ਸਭ ਦੀ ਜ਼ਿੰਦਗੀ ਦਾ ਹਿੱਸਾ ਬਣਨ ਜਾ ਰਿਹਾ ਹੈ। ਬੈਂਕ ਖਾਤਾ ਖੁੱਲ੍ਹਵਾਉਣ ਤੋਂ ਲੈ ਕੇ ਐਲਪੀਜੀ ਦੇ ਸਿਲੰਡਰ ਲਈ ਨਵਾਂ ਕੁਨੈਕਸ਼ਨ ਲੈਣ ਤੱਕ, ਬੀਮਾ ਕਰਵਾਉਣ ਤੋਂ ਸਿਮ ਕਾਰਡ ਤੱਕ, ਪੈਨ ਕਾਰਡ ਤੋਂ ਸਰਕਾਰੀ ਸਬਸਿਡੀ ਤੱਕ ਸਭ ਥਾਂ ਅਧਾਰ ਦੀ ਲੋੜ ਹੈ। ਕੇਂਦਰ ਸਰਕਾਰ ਨੇ ਸਾਰੀਆਂ ਸਹੂਲਤਾਂ ਲਈ ਅਧਾਰ ਕਾਰਡ ਜ਼ਰੂਰੀ ਕੀਤਾ ਹੈ। ਇਸ ਹਿਸਾਬ ਨਾਲ ਇਸ ਤੋਂ ਬਿਨਾਂ ਜਿਉਣਾ ਔਖਾ ਹੈ। ਅਜਿਹੇ 'ਚ ਜ਼ਰਾ ਸੋਚੋ ਕਿ ਜੇ ਤੁਹਾਡਾ ਅਧਾਰ ਗਵਾਚ ਜਾਵੇ ਤਾਂ ਕੀ ਬਣੇਗਾ। ਅਧਾਰ ਬਣਾਉਣ ਵਾਲੀ ਸੰਸਥਾ ਨੇ ਦੱਸਿਆ ਹੈ ਕਿ ਅਧਾਰ ਗਵਾਚ ਜਾਣ ਦੀ ਹਾਲਤ 'ਚ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਇਸ 'ਚ ਦੱਸਿਆ ਗਿਆ ਹੈ ਕਿ ਅਧਾਰ ਕਾਰਡ ਗਵਾਚਣ 'ਤੇ ਨਵਾਂ ਬਣਾਉਣ ਦੀ ਜ਼ਰੂਰਤ ਨਹੀਂ। ਤੁਹਾਨੂੰ ਸਿਰਫ਼ ਨਜ਼ਦੀਕੀ ਅਧਾਰ ਕਾਰਡ ਸੈਂਟਰ 'ਤੇ ਜਾ ਕੇ ਆਪਣਾ ਸਭ ਕੁਝ ਦੱਸਣਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਉਸੇ ਪੁਰਾਣੇ ਅਧਾਰ ਦੀ ਕਾਪੀ ਮਿਲ ਜਾਵੇਗੀ। ਇਸ ਲਈ ਨਵਾਂ ਅਧਾਰ ਬਣਾਉਣ ਦੀ ਲੋੜ ਨਹੀਂ ਹੈ। ਤੁਸੀਂ 1947 ਡਾਇਲ ਕਰਕੇ ਆਪਣੇ ਨਜ਼ਦੀਕੀ ਅਧਾਰ ਕਾਰਡ ਦੀ ਜਾਣਕਾਰੀ ਲੈ ਸਕਦੇ ਹਨ।