ਰਸਗੁੱਲਿਆਂ ਨਾਲ ਲੁੱਟਿਆ ਇੱਕ ਕਰੋੜ ਦਾ ਸੋਨਾ
ਏਬੀਪੀ ਸਾਂਝਾ | 06 Nov 2017 05:30 PM (IST)
ਨਵੀਂ ਦਿੱਲੀ: ਸ਼ਹਿਰ ਕਰੋਲ ਬਾਗ ਇਲਾਕੇ 'ਚ ਇੱਕ ਕਰੋੜ ਦਾ ਸੋਨਾ ਚੋਰੀ ਹੋਇਆ ਹੈ। ਕਰੋਲ ਬਾਗ ਦੇ ਰੇਗਰਪੁਰਾ 'ਚ ਇੱਕ ਬਿਲਡਿੰਗ 'ਚ ਜਵੈਲਰੀ ਵਰਕਸ਼ਾਪ ਤੋਂ ਇੱਕ ਕਰੋੜ ਦਾ ਸੋਨਾ ਚੋਰੀ ਹੋਇਆ ਹੈ। ਇਸ ਘਟਨਾ ਨੂੰ ਵਰਕਸ਼ਾਪ 'ਤੇ ਕੰਮ ਕਰਨ ਵਾਲੇ ਸਟਾਫ ਮੈਂਬਰ ਸਰਜੀਤ ਨੇ ਅੰਜ਼ਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਸੁਰਜੀਤ ਵਰਕਸ਼ਾਪ 'ਤੇ ਕੰਮ ਕਰਨ ਵਾਲਿਆਂ ਲਈ ਰਸਗੁੱਲੇ ਲੈ ਕੇ ਗਿਆ ਸੀ। ਉਸ 'ਚ ਨਸ਼ੀਲੇ ਪਦਾਰਥ ਮਿਲਾਏ ਹੋਏ ਸੀ। ਇਸ ਕਾਰਨ ਜਦੋਂ ਕਰਮਚਾਰੀ ਬੇਹੋਸ਼ ਹੋਏ ਤਾਂ ਉਸ ਨੇ ਸਾਢੇ ਤਿੰਨ ਕਿਲੋ ਸੋਨਾ ਚੁਰਾਇਆ ਤੇ ਭੱਜ ਗਿਆ। ਜਵੈਲਰੀ ਵਰਕਸ਼ਾਪ 'ਚ ਲੱਗੇ ਸੀਸੀਟੀਵੀ 'ਚ ਸਾਰੀ ਘਟਨਾ ਕੈਦ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਹ ਦਿੱਲੀ 'ਚ ਅਜਿਹੀ ਚੋਰੀ ਦਾ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਵੀ ਕਈ ਕੇਸ ਅਜਿਹੇ ਸਾਹਮਣੇ ਆਏ ਹਨ।