ਮੁੰਬਈ: ਮਹਾਂਰਾਸ਼ਟਰ ਦੇ ਜਲ ਮੰਤਰੀ ਗਿਰੀਸ਼ ਮਹਾਜਨ ਮਹਿਲਾਵਾਂ ਬਾਰੇ ਟਿੱਪਣੀ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਹਨ। ਮੰਤਰੀ ਨੇ ਕਿਹਾ ਕਿ ਸ਼ਰਾਬ ਦੇ ਬ੍ਰਾਂਡ ਦੇ ਨਾਂ ਮਹਿਲਾਵਾਂ ਦੇ ਨਾਂ 'ਤੇ ਰੱਖੇ ਜਾਣੇ ਚਾਹੀਦੇ ਹਨ। ਇਸ ਨਾਲ ਸ਼ਰਾਬ ਦੀ ਵਿਕਰੀ 'ਚ ਵਾਧਾ ਹੋਵੇਗਾ। ਉਨ੍ਹਾਂ ਦੇ ਇਸ ਬਿਆਨ ਦਾ ਮਹਿਲਾ ਜਥੇਬੰਦੀਆਂ ਵੱਲੋਂ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ 25 ਸਾਲ ਦੇ ਸਿਆਸੀ ਕਰੀਅਰ 'ਚ ਕਦੇ ਅਜਿਹਾ ਬਿਆਨ ਨਹੀਂ ਦਿੱਤਾ। ਇਸ ਲਈ ਗਲਤੀ ਮੰਨਦੇ ਹਨ।


ਉਨ੍ਹਾਂ ਕਿਹਾ ਕਿ ਕਿ ਸ਼ਰਾਬ ਦਾ ਨਾਂ ਮਹਾਰਾਜੇ ਦੀ ਥਾਂ ਮਹਾਰਾਣੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਕੋਹਲਾਪੁਰ 'ਚ ਬ੍ਰਾਂਡ ਭਿੰਗਰੀ ਤੇ ਬੌਬੀ ਰੱਖੇ ਗਏ ਸੀ ਤੇ ਉਨ੍ਹਾਂ ਦੀਆਂ ਕੰਪਨੀਆਂ ਚੰਗਾ ਬਿਜ਼ਨੈਸ ਕਰ ਰਹੀਆਂ ਹਨ। ਐਨਜੀਓ ਕਾਰਕੁਨ ਪ੍ਰੇਮਿਤਾ ਗੋਸੁਆਮੀ ਨੇ ਮੂਲ ਸਟੇਸ਼ਨ ਵਿੱਚ ਉਨ੍ਹਾਂ ਖ਼ਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

ਗੋਸੁਆਮੀ ਨੇ ਆਈਪੀਸੀ ਦੀ ਧਾਰਾ 504 ਤੇ 509 ਤਹਿਤ ਮਹਾਜਨ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਦਾਊਦ ਇਬਰਾਹਿਮ ਦੇ ਰਿਸ਼ਤੇਦਾਰ ਦੇ ਵਿਆਹ 'ਤੇ ਜਾਣ ਤੋਂ ਬਾਅਦ ਚਰਚਾ 'ਤੇ ਰਿਹਾ ਸੀ।