12 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਮੋਟਾ ਗੱਫਾ!
ਏਬੀਪੀ ਸਾਂਝਾ | 20 Sep 2017 06:13 PM (IST)

ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰੇਲਵੇ ਦੇ ਕਰੀਬ 12.30 ਲੱਖ ਨਾਨ ਗੈਜਟਿਡ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ। ਕੇਂਦਰ ਸਰਕਾਰ ਨੇ ਰੇਲਵੇ ਕਰਮਚਾਰੀਆਂ ਲਈ 78 ਦਿਨ ਦੀ ਤਨਖਾਹ ਬਤੌਰ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਖਾਸ ਗੱਲ ਇਹ ਹੈ ਕਿ ਵਧਿਆ ਹੋਇਆ ਬੋਨਸ ਦੁਸਹਿਰੇ ਤੇ ਦੁਰਗਾਪੂਜਾ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਮਿਲ ਜਾਵੇਗਾ। ਵਿੱਤ ਮੰਤਰੀ ਨੇ ਦਿੱਤੀ ਫੈਸਲੇ ਦੀ ਜਾਣਕਾਰੀ ਕੈਬਨਿਟ ਵਿੱਚ ਲਏ ਗਏ ਫੈਸਲੇ ਦੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ, "ਰੇਲਵੇ ਦੇ ਨਾਨ-ਗੈਜਟਿਡ ਮੁਲਾਜ਼ਮਾਂ ਨੂੰ 78 ਦਿਨ ਦਾ ਪ੍ਰੋਡਕਟੀਵਿਟੀ ਲਿੰਕਡ ਬੋਨਸ ਦੇਣ ਦਾ ਫੈਸਲਾ ਕੀਤਾ ਗਿਆ ਹੈ। ਰੇਲ ਕਰਮਚਾਰੀਆਂ ਨੂੰ ਇਹ ਬੋਨਸ ਵਿੱਤੀ ਸਾਲ 2016-17 ਲਈ ਦਿੱਤਾ ਜਾਵੇਗਾ।" ਦੱਸ ਦੇਈਏ ਕਿ ਇਸ ਵਿੱਚ ਆਰਪੀਐਫ/ਆਰਪੀਐਸਸੈਫ ਕਰਮਚਾਰੀ ਸ਼ਾਮਲ ਨਹੀਂ ਹਨ। ਬੋਨਸ ਲਈ ਖਰਚ 2245 ਹੋਣਗੇ ਕਰੋੜ ਫੈਸਲੇ ਮੁਤਾਬਿਕ 78 ਦਿਨ ਦੀ ਤਨਖਾਹ ਬਤੌਰ ਬੋਨਸ ਦੇਣ ਵਿੱਚ ਕਰੀਬ 2245.45 ਕਰੋੜ ਰੁਪਏ ਦਾ ਖਰਚ ਆਵੇਗਾ। ਬੋਨਸ ਦੇ ਭੁਗਤਾਨ ਦੀ ਵੱਧ ਤੋਂ ਵੱਧ ਸੀਮਾ 7000 ਰੁਪਏ ਪ੍ਰਤੀ ਮਹੀਨਾ ਤੈਅ ਕੀਤੀ ਗਈ ਹੈ। ਬੋਨਸ ਲਈ ਕਰਮਚਾਰੀ ਲਈ 78 ਦਿਨਾਂ ਦੀ ਵੱਧ ਤੋਂ ਵੱਧ ਰਾਸ਼ੀ 17,951 ਰੁਪਏ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ 4000 ਸਪੈਸ਼ਲ ਟ੍ਰੇਨਾਂ ਤਿਉਹਾਰਾਂ ਦੇ ਮੌਸਮ ਵਿੱਚ ਰੇਲਵੇ ਦੇਸ਼ ਭਰ ਵਿੱਚ 4000 ਸਪੈਸ਼ਲ ਟ੍ਰੇਨਾਂ ਚਲਾਵੇਗਾ। 306 ਨਿਯਮਤ ਚੱਲਣ ਵਾਲੀਆਂ ਟ੍ਰੇਨਾਂ ਵਿੱਚ 9500 ਹੋਰ ਡੱਬਿਆਂ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਤੇ ਇਹ ਵੱਧ ਡੱਬੇ 30 ਅਕਤੂਬਰ ਤੱਕ ਰਹਿਣਗੇ।