ਗੂਗਲ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ, ਜਲਦੀ ਹੋਵੇਗੀ ਭਰਤੀ
ਏਬੀਪੀ ਸਾਂਝਾ | 21 Dec 2019 05:28 PM (IST)
ਗੂਗਲ 2020 'ਚ 3800 ਨਵੇਂ ਕਰਮਚਾਰੀਆਂ ਦੀ ਭਰਤੀ ਕਰਨ ਜਾ ਰਿਹਾ ਹੈ। ਗੂਗਲ ਦੁਨਿਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਚੋਂ ਇੱਕ ਹੈ। ਇਹ ਭਰਤੀਆਂ ਪੂਰੀ ਦੁਨੀਆ ਵਿੱਚ ਹੋਣਗੀਆਂ ਯਾਨੀ ਭਾਰਤ ਲਈ ਵੀ ਕੁਝ ਅਹੂਦੇ ਸਾਹਮਣੇ ਆਉਣਗੇ।
ਨਵੀਂ ਦਿੱਲੀ: ਗੂਗਲ 2020 'ਚ 3800 ਨਵੇਂ ਕਰਮਚਾਰੀਆਂ ਦੀ ਭਰਤੀ ਕਰਨ ਜਾ ਰਿਹਾ ਹੈ। ਗੂਗਲ ਦੁਨਿਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਚੋਂ ਇੱਕ ਹੈ। ਇਹ ਭਰਤੀਆਂ ਪੂਰੀ ਦੁਨੀਆ ਵਿੱਚ ਹੋਣਗੀਆਂ ਯਾਨੀ ਭਾਰਤ ਲਈ ਵੀ ਕੁਝ ਅਹੂਦੇ ਸਾਹਮਣੇ ਆਉਣਗੇ। ਜਾਣਕਾਰੀ ਮੁਤਾਬਕ ਕੰਪਨੀ 2020 'ਚ ਗ੍ਰਾਹਕ ਸੇਵਾ ਲਈ 3800 ਇੰਨ ਹਾਊਸ ਕਰਮਚਾਰੀਆਂ ਦੀ ਭਰਤੀ ਕਰੇਗੀ। 2018 'ਚ ਕੰਪਨੀ ਨੇ ਕਿਹਾ ਸੀ ਕਿ ਉਹ ਆਪਣੇ ਗ੍ਰਾਹਕ ਅਤੇ ਉਪਭੋਗਤਾ ਦੀ ਸਹਾਇਤਾ ਨੂੰ ਵਧਾਉਣ ਲਈ ਇੰਨ ਹਾਊਸ ਕੰਮ ਕਰੇਗੀ। ਗੂਗਲ ਆਪ੍ਰੇਸ਼ਨ ਸੈਂਟਰ ਵੀਪੀ ਟੋਰੀ ਡਿਕਰਸਨ ਨੇ ਕਿਹਾ ਕਿ 2020 'ਚ ਗੂਗਲ ਅਮਰੀਕਾ ਦੇ ਮਿਸੀਸਿਪੀ 'ਚ ਇੱਕ ਆਪ੍ਰੇਸ਼ਨ ਸੈਂਟਰ ਖੋਲ੍ਹੇਗੀ। ਇਸ ਕੇਂਦਰ ਰਾਹੀਂ ਕੰਪਨੀ ਭਾਰਤ ਅਤੇ ਫਿਲਪੀਨਜ਼ 'ਚ ਆਪਣੀ ਪਹੁੰਚ ਵਧਾਏਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਮੁਲਾਜ਼ਮਾਂ ਨੂੰ ਕੰਪਨੀ ਦੇ ਨਿਯਮਾਂ ਮੁਤਾਬਕ ਤਨਖਾਹ ਅਤੇ ਹੋਰ ਲਾਭ ਦਿੱਤੇ ਜਾਣਗੇ।