ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਪੁਲਿਸ ਨੇ ਜਲ ਸੈਨਾ 'ਚ ਜਾਸੂਸਾਂ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਨੇਵੀ ਅਤੇ ਹੋਰ ਕੇਂਦਰੀ ਖੁਫੀਆ ਏਜੰਸੀਆਂ ਦੀ ਜਾਣਕਾਰੀ 'ਤੇ ਆਂਧਰਾ ਪ੍ਰਦੇਸ਼ ਪੁਲਿਸ ਨੇ ਇਸ ਮਾਮਲੇ 'ਚ ਸੈਨਾ ਦੇ ਸੱਤ ਜਵਾਨਾਂ ਸਣੇ ਇੱਕ ਹਵਾਲਾ ਆਪਰੇਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਆਂਧਰਾ ਪ੍ਰਦੇਸ਼ ਪੁਲਿਸ ਮੁਤਾਬਕ ਇਹ ਅਧਿਕਾਰੀ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਲੀਕ ਕਰਦੇ ਸਸੀ, ਪੁਲਿਸ ਵਲੋਂ ਇਸ ਓਪ੍ਰੇਸ਼ਨ ਦਾ ਨਾਂ 'ਡੌਲਫਿਨ-ਨੋਜ਼' ਰੱਖਿਆ ਗਿਆ।
ਸੂਤਰਾਂ ਮੁਤਾਬਕ ਜਲ ਸੈਨਾ ਦੇ ਇਹ ਸੱਤ ਜਵਾਨ ਸੈਨਾ ਦੀ ਬਹੁਤ ਹੀ ਸੰਵੇਦਨਸ਼ੀਲ ਸਮੁੰਦਰੀ ਬੇਸ 'ਤੇ ਤਾਇਨਾਤ ਸੀ। ਵਿਸ਼ਾਖਾਪਟਨਮ 'ਚ ਹੀ ਜਲ ਸੈਨਾ ਦੇ ਬੇਸ 'ਚ ਡੌਲਫਿਨ ਨੋਜ਼ ਨਾਂ ਦੀ ਇੱਕ ਪਹਾੜੀ ਹੈ। ਜਿੱਥੇ ਜਲ ਸੈਨਾ ਦੇ ਜਵਾਨਾਂ ਦੇ ਰਿਹਾਇਸ਼ੀ ਮਕਾਨ ਹਨ। ਇਸ ਥਾਂ ਦੇ ਨਾਂ 'ਤੇ ਆਂਧਰਾ ਪ੍ਰਦੇਸ਼ ਪੁਲਿਸ ਨੇ ਆਪਣੇ ਓਪ੍ਰੇਸ਼ਨ ਨੂੰ ਡੌਲਫਿਨ ਨੋਜ਼ ਦਾ ਨਾਂ ਦਿੱਤਾ।
ਦੱਸ ਦਈਏ ਕਿ ਇਹ ਜਵਾਨ ਹਾਲ ਹੀ 'ਚ ਜਲ ਸੈਨਾ 'ਚ ਭਰਤੀ ਹੋਏ ਸੀ ਅਤੇ ਪਾਕਿਸਤਾਨ ਨੂੰ ਸੋਸ਼ਲ ਮੀਡੀਆ ਰਾਹੀਂ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਦੇ ਸੀ। ਬਦਲੇ 'ਚ ਇਨ੍ਹਾਂ ਨੂੰ ਪੈਸੇ ਵੀ ਮਿਲ ਰਹੇ ਸੀ। ਇਹ ਪੈਸਾ ਇਹਨਾਂ ਨੂੰ ਹਵਾਲਾ ਦੁਆਰਾ ਦਿੱਤਾ ਜਾਂਦਾ ਸੀ।
ਆਂਧਰਾ ਪੁਲਿਸ ਨੇ ਇਸ ਰੈਕੇਟ ਸ਼ਾਮਲੇ ਦੇ ਇਲਜ਼ਾਮ 'ਚ ਇੱਕ ਹਵਾਲਾ ਸੰਚਾਲਕ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਕਿਵੇਂ ਇਹ ਜਵਾਨ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਸੰਪਰਕ 'ਚ ਆਏ ਇਸਦੀ ਕੋਈ ਪੁਖਤਾ ਜਾਨਕਾਰੀ ਨਹੀਂ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਹਨੀਟ੍ਰੈਪ ਦੇ ਜਾਲ 'ਚ ਫੱਸੇ ਸੀ। ਆਂਧਰਾ ਪੁਲਿਸ ਇਸ ਮਾਮਲੇ 'ਚ ਹੋਰ ਗ੍ਰਿਫਤਾਰੀਆਂ ਵੀ ਕਰ ਸਕਦੀ ਹੈ।
ਆਂਧਰਾ ਪੁਲਿਸ ਨੇ ਜਾਸੂਸਾਂ ਦੇ ਵੱਡੇ ਰੈਕੇਟ ਦਾ ਕੀਤਾ ਪਰਦਾਫਾਸ਼, ਜਲ ਸੈਨਾ ਦੇ ਸੱਤ ਜਵਾਨ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
21 Dec 2019 04:09 PM (IST)
ਆਂਧਰਾ ਪ੍ਰਦੇਸ਼ ਪੁਲਿਸ ਨੇ ਜਲ ਸੈਨਾ 'ਚ ਜਾਸੂਸਾਂ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਨੇਵੀ ਅਤੇ ਹੋਰ ਕੇਂਦਰੀ ਖੁਫੀਆ ਏਜੰਸੀਆਂ ਦੀ ਜਾਣਕਾਰੀ 'ਤੇ ਆਂਧਰਾ ਪ੍ਰਦੇਸ਼ ਪੁਲਿਸ ਨੇ ਇਸ ਮਾਮਲੇ 'ਚ ਸੈਨਾ ਦੇ ਸੱਤ ਜਵਾਨਾਂ ਸਣੇ ਇੱਕ ਹਵਾਲਾ ਆਪਰੇਟਰ ਨੂੰ ਗ੍ਰਿਫ਼ਤਾਰ ਕੀਤਾ ਹੈ।
- - - - - - - - - Advertisement - - - - - - - - -