ਗੋਰਖਪੁਰ 'ਚ ਵਿਸ਼ਵ ਦਾ ਸਭ ਤੋਂ ਵੱਡਾ ਰੇਲਵੇ ਪਲੇਟਫਾਰਮ, ਲਿਮਕਾ ਰਿਕਾਰਡ
ਏਬੀਪੀ ਸਾਂਝਾ | 26 Dec 2018 02:44 PM (IST)
ਚੰਡੀਗੜ੍ਹ: ਉੱਤਰ ਪ੍ਰਦੇਸ਼ ਦਾ ਗੋਰਖਪੁਰ ਰੇਵਲੇ ਸਟੇਸ਼ਨ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਪਲੇਟਫਾਰਮ ਹੈ। ਗੋਰਖਪੁਰ ਰੇਲਵੇ ਸਟੇਸ਼ਨ ਨੂੰ 2013 ਵਿੱਚ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਪਲੇਟਫਾਰਮ ਹੋਣ ਦਾ ਖਿਤਾਬ ਹਾਸਲ ਹੋਇਆ ਸੀ। ਲਿਮਕਾ ਬੁੱਕ ’ਚ ਵੀ ਇਹ ਰਿਕਾਰਡ ਦਰਜ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਗੋਰਖਪੁਰ ਦਾ ਨਾਂ ਗਿੰਨੀਜ਼ ਬੁੱਕ ’ਚ ਵੀ ਚਮਕ ਰਿਹਾ ਹੈ। ਇਸ ਸਟੇਸ਼ਨ ਦਾ ਉਦਘਾਟਨ 6 ਅਕਤੂਬਰ, 2013 ਨੂੰ ਕੀਤਾ ਗਿਆ ਸੀ। ਪਲੇਟਫਾਰਮ ਦੀ ਕੁੱਲ ਲੰਬਾਈ 1355 ਮੀਟਰ ਤੋਂ ਵੀ ਵੱਧ ਹੈ। ਗੋਰਖਪੁਰ ਨੌਰਥ ਈਸਟ ਰੇਲਵੇ ਜ਼ੋਨ ਦਾ ਹੈੱਡ ਕੁਆਰਟਰ ਵੀ ਹੈ। ਸਹੂਲਤਾਂ ਦੀ ਗੱਲ ਕੀਤੀ ਜਾਏ ਤਾਂ ਗੋਰਖਪੁਰ ਰੇਲਵੇ ਸਟੇਸ਼ਨ ’ਤੇ ਵਾਈਫਾਈ, ਸੈਨਿਟਰੀ ਨੈਪਕਿਨਸ, ਵੈਂਡਿੰਗ ਮਸ਼ੀਨ, ਬੇਬੀ ਫੀਡ ਏਰੀਆ ਤੇ ਈ-ਟਿਕਟ ਕਾਊਂਟਰਸ ਜਿਹੀਆਂ ਕਈ ਸੁਵਿਧਾਵਾਂ ਉਪਲੱਭਧ ਹਨ।