ਨਵੀਂ ਦਿੱਲੀ: ਕੇਂਦਰੀ ਕਰਮਚਾਰੀਆਂ ਇੱਕ ਮਾੜੀ ਖ਼ਬਰ ਹੈ। ਜੇ ਤੁਸੀਂ ਵੀ ਮਹਿੰਗਾਈ ਭੱਤਾ (Dearness Allowance) ਤੇ ਯਾਤਰਾ ਭੱਤਾ (Travel Allowance) ਵਧਣ ਦੀ ਉਡੀਕ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਇਸ ਲਈ ਥੋੜ੍ਹੀ ਹੋਰ ਉਡੀਕ ਕਰਨੀ ਹੋਵੇਗੀ। ਕੋਰੋਨਾ ਕਾਲ ਵਿੱਚ ਸਰਕਾਰ ਨੇ TA ਤੇ DA (7th Pay Commission) ਵਿੱਚ ਵਾਧਾ ਕਰਨ ਦੇ ਫ਼ੈਸਲੇ ਨੂੰ ਹਾਲੇ ਟਾਲ ਦਿੱਤਾ ਹੈ। ਫ਼ਿਲਹਾਲ ਸਾਰੇ ਕਰਮਚਾਰੀਆਂ ਨੂੰ ਪੁਰਾਣੀਆਂ ਦਰਾਂ ਦੇ ਹਿਸਾਬ ਨਾਲ ਹੀ ਮਹਿੰਗਾਈ ਭੱਤਾ ਦਿੱਤਾ ਜਾਵੇਗਾ। ਰਿਪੋਰਟ ਮੁਤਾਬਕ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਇੱਕ ਜੁਲਾਈ, 2021 ਤੱਕ ਨਹੀਂ ਵਧਾਇਆ ਜਾਵੇਗਾ।


ਕੁਝ ਦਿਨ ਪਹਿਲਾਂ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਸਾਰੇ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਜੁਲਾਈ 2021 ਤੱਕ ਵਧਾ ਦਿੱਤਾ ਜਾਵੇਗਾ। ਮਨੀ ਕੰਟਰੋਲ ਦੀ ਖ਼ਬਰ ਅਨੁਸਾਰ ਸਰਕਾਰ ਨੇ ਫ਼ਿਲਹਾਲ ਕੋਰੋਨਾ ਕਾਲ ਵਿੱਚ ਕਿਸੇ ਵੀ ਤਰ੍ਹਾਂ ਦੇ ਵਾਧੇ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ; ਭਾਵ ਇਸ ਵਰ੍ਹੇ ਜੁਲਾਈ ’ਚ ਭੱਤੇ ਵਿੱਚ ਵਾਧਾ ਨਹੀਂ ਹੋਵੇਗਾ।


ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਕੇਂਦਰੀ ਕਰਮਚਾਰੀਆਂ ਨੂੰ 17% DA ਦਿੱਤਾ ਜਾ ਰਿਹਾ ਹੈ, ਜਿਸ ਨੂੰ ਵਧਾ ਕੇ 28 ਫ਼ੀ ਸਦੀ ਕਰਨ ਦੀਆਂ ਖ਼ਬਰਾਂ ਆ ਰਹੀਆਂ ਸਨ। ਸਰਕਾਰ ਦੀ ਵਿਵਸਥਾ ਅਨੁਸਾਰ ਕਰਮਚਾਰੀਆਂ ਦਾ ਟ੍ਰੈਵਲ ਅਲਾਊਂਸ ਵੀ ਡੀਏ ਦੇ ਨਾਲ ਹੀ ਵਧਾਇਆ ਜਾਂਦਾ ਹੈ। ਡੀਏ ਤੇ ਟੀਏ ਵਿੱਚ ਵਾਧੇ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦੀ ਸੈਲਰੀ ਵਿੱਚ ਵੀ ਵਾਧਾ ਹੋ ਜਾਵੇਗਾ।


ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਡੀਏ ’ਚ ਵਾਧਾ ਹੋਣ ਨਾਲ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਚੋਖਾ ਵਾਧਾ ਹੋ ਜਾਵੇਗਾ ਪਰ ਹੁਣ ਕੋਰੋਨਾ ਮਹਾਮਾਰੀ ਕਾਰਣ ਇਹ ਵਾਧਾ ਹੁਣ ਅੱਗੇ ਪੈ ਗਿਆ ਹੈ। ਜੇ ਇਹ ਡੀਏ ਵਧਦਾ, ਤਾਂ ਇਸ ਨਾਲ 35 ਲੱਖ ਕਰਮਚਾਰੀਆਂ ਨੂੰ ਲਾਭ ਹੋਣਾ ਸੀ।


ਇਹ ਵੀ ਪੜ੍ਹੋ:  Second Wave of Corona: ਕੋਰੋਨਾ ਦੀ ਦੂਜੀ ਲਹਿਰ ਲਈ ਚੋਣ ਕਮਿਸ਼ਨ ਜ਼ਿੰਮੇਵਾਰ!ਹਾਈਕੋਰਟ ਨੇ ਕਿਹਾ, ਦਰਜ ਹੋਵੇ ਕਤਲ ਕੇਸ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904