ਭੋਪਾਲ: ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਗਾਂਜੇ ਦੀ ਖੇਤੀ ਨੂੰ ਕਾਨੂੰਨੀ ਕਰਨ ਵਾਲੀ ਹੈ। ਇਸ ਨੂੰ ਵੀ ਅਫੀਮ ਦੀ ਖੇਤੀ ਦੀ ਤਰ੍ਹਾਂ ਹਰ ਸਾਲ ਲਾਈਸੈਂਸ ਦਿੱਤਾ ਜਾਵੇਗਾ। ਇਸ ਲਈ ਵਪਾਰਕ ਟੈਕਸ ਵਿਭਾਗ ਸੂਬੇ ਦੇ ਐਨਡੀਪੀਐਸ ਨਿਯਮ 1985 ‘ਚ ਬਦਲਾਅ ਕਰਨ ਜਾ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਦਾ ਇਸਤੇਮਾਲ ਕੈਂਸਰ ਦੀ ਦਵਾਈ ਬਣਾਉਣ ਲਈ ਕੀਤਾ ਜਾਵੇਗਾ।


ਐਮਪੀ ਸਰਕਾਰ ਨੇ ਇਸਡਕੈਨ ਕੰਪਨੀ ਦੇ ਪ੍ਰਸਤਾਵ ‘ਤੇ ਇਹ ਫੈਸਲਾ ਕੀਤਾ ਹੈ। ਕੰਪਨੀ ਨੇ ਗਾਂਜੇ ਨਾਲ ਕੈਂਸਰ ਸਣੇ ਹੋਰ ਕਈ ਬਿਮਾਰੀਆਂ ਦੀਆਂ ਦਵਾਈਆਂ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਦੇ ਪ੍ਰਸਤਾਵ ‘ਤੇ ਮੁੱਖ ਮੰਤਰੀ ਕਮਲਨਾਥ ਨੇ ਸਹਿਮਤੀ ਦੇ ਦਿੱਤੀ ਹੈ। ਉਧਰ, ਸਰਕਾਰ ਨੇ ਜਨ ਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਕਿਹਾ ਕਿ ਇਹ ਗਾਂਜਾ ਨਹੀਂ, ਸਗੋਂ ਗਾਂਜੇ ਦੀ ਇੱਕ ਕਿਸਮ ਹੈ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ‘ਚ ਵੀ ਇਸ ਦੀ ਖੇਤੀ ਹੋ ਰਹੀ ਹੈ।

ਪੀਸੀ ਸ਼ਰਮਾ ਨੇ ਕਿਹਾ ਕਿ ਕੈਂਸਰ ਦੀ ਦਵਾਈ ਬਣਾਉਣ ‘ਚ ਇਸ ਦਾ ਇਸਤੇਮਾਲ ਹੋ ਰਿਹਾ ਹੈ। ਇਸ ਦੇ ਕੱਪੜੇ ਵੀ ਬਣਦੇ ਹਨ। ਇਸ ਦੀ ਫਾਰਮਿੰਗ ਨਾਲ ਨਵੀਂ ਵਿਧਾ ਮੱਧ ਪ੍ਰਦੇਸ਼ ‘ਚ ਆਵੇਗੀ। ਮੰਤਰੀ ਸ਼ਰਮਾ ਨੇ ਕਿਹਾ ਕਿ ਇਸ ਦਾ ਇਸਤੇਮਾਲ ਖਾਣ-ਪੀਣ ਲਈ ਨਹੀਂ ਹੋਵੇਗਾ।