ਨਵੀਂ ਦਿੱਲੀ: ਨਵੇਂ ਸਾਲ ‘ਚ ਤੁਹਾਡੀ ਸੈਲਰੀ ਦਾ ਢਾਂਚਾ ਬਦਲ ਸਕਦਾ ਹੈ ਯਾਨੀ ਤੁਹਾਡੀ ਬੇਸਿਕ ਸੈਲਰੀ ‘ਚ ਭੱਤੇ ਦਾ ਕੁਝ ਹਿੱਸਾ ਵੀ ਸ਼ਾਮਲ ਹੋ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਕੰਪਨੀਆਂ ਤੇ ਸਰਕਾਰ ਦਰਮਿਆਨ ਇਸ ਸਬੰਧੀ ਸਹਿਮਤੀ ਬਣ ਚੁੱਕੀ ਹੈ। ਨਵੇਂ ਢਾਂਚੇ ਦੇ ਆਧਾਰ ‘ਤੇ ਕਿਸੇ ਵੀ ਸੂਰਤ ‘ਚ ਤੁਹਾਡੀ ਬੇਕਿਸ ਸੈਲਰੀ ਕੁੱਲ ਤਨਖਾਹ ਦੇ 50 ਫੀਸਦ ਤੋਂ ਘੱਟ ਨਹੀਂ ਹੋ ਸਕਦੀ। ਜਦਕਿ ਭੱਤੇ ਦੀ ਪਰਿਭਾਸ਼ਾ ਅਜੇ ਸਰਕਾਰ ਤੈਅ ਕਰੇਗੀ। ਇਸ ਬਾਰੇ ਇੰਡਸਟਰੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ।


ਨਵੇਂ ਪ੍ਰਸਤਾਵ ‘ਚ ਬੇਸਿਕ ਸੈਲਰੀ ‘ਚ ਵਾਧਾ ਹੋਵੇਗਾ ਤਾਂ ਇਸ ਨਾਲ ਪੀਐਫ ‘ਚ ਹਿੱਸੇਦਾਰੀ ਵੀ ਵਧੇਗੀ ਤੇ ਤੁਹਾਡੀ ਟੇਕ ਹੋਮ ਸੈਲਰੀ ‘ਚ ਕੁਝ ਕਮੀ ਹੋ ਸਕਦੀ ਹੈ। ਇਸ ਮਸਲੇ ‘ਤੇ ਕੰਪਨੀਆਂ ਕੁਝ ਸਵਾਲਾਂ ਦੇ ਜਵਾਬ ਚਾਹੁੰਦੀਆਂ ਹਨ। ਜਿਵੇਂ- ਮੁੱਢਲੀ ਤਨਖਾਹ 'ਚ ਕਿੰਨਾ ਯੋਗਦਾਨ ਪਾਇਆ ਜਾਵੇਗਾ, ਇਸ 'ਚ ਕਿੰਨਾ ਕੁ ਜੋੜਿਆ ਜਾਵੇਗਾ, ਕਿਹੜਾ ਭੱਤਾ ਮੁੱਢਲੀ ਤਨਖਾਹ ਦਾ ਹਿੱਸਾ ਹੋਵੇਗਾ, ਕਿਹੜੇ ਭੱਤੇ ਉਨ੍ਹਾਂ ਤੋਂ ਬਾਹਰ ਰੱਖੇ ਜਾਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ 'ਤੇ ਉਦਯੋਗ ਇਸ ਸ਼ਰਤ ਨਾਲ ਸਹਿਮਤ ਹੋ ਗਿਆ ਹੈ ਕਿ ਸਰਕਾਰ ਭੱਤੇ ਦੀ ਸਪੱਸ਼ਟ ਸ਼੍ਰੇਣੀ ਦਾ ਫੈਸਲਾ ਕਰੇ।

ਜਾਣੋ ਕੀ ਹੋਵੇਗਾ- ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ HRA ਨੂੰ ਮੁੱਢਲੀ ਤਨਖਾਹ ਵਿੱਚੋਂ ਬਾਹਰ ਰੱਖਣ ਦਾ ਪ੍ਰਸਤਾਵ ਹੈ। ਬਾਕੀ ਭੱਤੇ ਦਾ 50 ਪ੍ਰਤੀਸ਼ਤ ਬੇਸਿਕ 'ਚ ਸ਼ਾਮਲ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ PLI ਯਾਨੀ ਪਰਫਾਰਮੈਂਸ ਲਿੰਕਡ ਇਨਸੈਂਟਿਵ ਨੂੰ ਭੱਤਾ ਨਹੀਂ ਮੰਨਿਆ ਜਾਵੇਗਾ।

ਉਦਯੋਗ ਦੀ ਇੱਕ ਹੋਰ ਸ਼ਰਤ ਹੈ ਕਿ ਇਸ ਨੂੰ ਪੂਰੇ ਸੈਕਟਰ 'ਚ ਇਕਸਾਰ ਲਾਗੂ ਨਹੀਂ ਕੀਤਾ ਜਾਵੇਗਾ। ਇਸ ਲਈ ਸੈਕਟਰ ਨਿਰਧਾਰਤ ਕੀਤੇ ਜਾਣੇ ਚਾਹੀਦੇ ਹਨ। ਸੂਤਰਾਂ ਮੁਤਾਬਕ ਹੁਣ ਸਰਕਾਰ ਤੇ ਉਦਯੋਗ ਬੈਠ ਕੇ ਉਨ੍ਹਾਂ ਸੈਕਟਰਾਂ ਦਾ ਵਰਗੀਕਰਨ ਕਰਨਗੇ।

ਕੋਡਸ ਔਨ ਮਿਨਿਸਸ ਵੇਜੇਜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਸਰਕਾਰ ਨੇ ਨਿਯਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਿਯਮ ਬਣਾਉਣ ਦੀ ਪ੍ਰਕਿਰਿਆ ਦੇ ਨਾਲ ਮੁਢਲੀ ਤਨਖਾਹ 'ਚ ਭੱਤੇ ਵੀ ਸ਼ਾਮਲ ਹੋ ਸਕਦੇ ਹਨ।