ਕਣਕ ਤੇ ਚੌਲ ਦੀ ਕੀਮਤ ਬਾਰੇ ਕੇਂਦਰੀ ਮੰਤਰੀ ਦਾ ਵੱਡਾ ਬਿਆਨ
ਏਬੀਪੀ ਸਾਂਝਾ | 19 May 2018 12:33 PM (IST)
ਨਵੀਂ ਦਿੱਲੀ: ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਅੱਜ ਕਿਹਾ ਹੈ ਕਿ ਸਰਕਾਰ ਨੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਰਾਹੀਂ ਵੇਚੇ ਜਾਣ ਵਾਲੇ ਅਨਾਜ ਦੇ ਰੇਟ ਨੂੰ ਅਗਲੇ ਇੱਕ ਸਾਲ ਤਕ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਨੈਸ਼ਨਲ ਫੂਡ ਸਿਕਿਉਰਿਟੀ ਤਹਿਤ ਸਰਕਾਰੀ ਦੁਕਾਨਾਂ ਰਾਹੀਂ ਚਾਵਲ ਤਿੰਨ ਰੁਪਏ ਪ੍ਰਤੀ ਕਿੱਲੋਗ੍ਰਾਮ, ਕਣਕ 2 ਰੁਪਏ ਅਤੇ ਮੋਟਾ ਅਨਾਜ ਇੱਕ ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਰਾਮਵਿਲਾਸ ਪਾਸਵਾਨ ਨੇ ਕਿਹਾ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚਾਵਲ, ਕਣਕ ਅਤੇ ਮੋਟੇ ਅਨਾਜ ਦੀਆਂ ਕੀਮਤਾਂ ਅਗਲੇ ਸਾਲ ਤਕ ਨਾ ਵਧਾਏ ਜਾਉਣ ਨੂੰ ਮਨਜ਼ੂਰੀ ਦਿੱਤੀ ਹੈ। ਉਨਾਂ ਕਿਹਾ ਕਿ ਇਹ ਫੈਸਲਾ ਗਰੀਬਾਂ ਲਈ ਹੈ। ਮੌਜੂਦਾ ਟਾਇਮ ਵਿੱਚ ਸਰਕਾਰ ਮੁਲਕ ਵਿੱਚ ਕਰੀਬ 5 ਲੱਖ ਰਾਸ਼ਨ ਦੀਆਂ ਦੁਕਾਨਾਂ ਰਾਹੀਂ 81 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਹਰ ਮਹੀਨੇ 5 ਕਿੱਲੋ ਅਨਾਜ ਸਸਤੇ ਰੇਟ 'ਤੇ ਦਿੰਦੀ ਹੈ। ਇਸ 'ਤੇ ਸਰਕਾਰ ਦਾ ਹਰ ਸਾਲ 1.4 ਲੱਖ ਕਰੋੜ ਖਰਚ ਹੁੰਦਾ ਹੈ।