ਮੁੰਬਈ: ਮਹਾਰਾਸ਼ਟਰ ‘ਚ ਉਧਵ ਠਾਕਰੇ ਦੀ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਰਾਜ਼ ਹਨ। ਰਾਜਪਾਲ ਕੋਸ਼ਿਆਰੀ ਸੀਐਮ ਉਧਵ ਠਾਕਰੇ ਦੇ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਨੇਤਾਵਾਂ ਦੇ ਨਾਂ ਲੈਣ ਤੋਂ ਖਫਾ ਹਨ। ਰਾਜਪਾਲ ਮੁਤਾਬਕ ਇਹ ਸਹੁੰ ਚੁੱਕ ਸਮਾਗਮ ਦੇ ਪ੍ਰੋਟੋਕੋਲ ਖਿਲਾਫ ਹੈ।


ਰਾਜਪਾਲ ਦੀ ਨਾਰਾਜ਼ਗੀ ਸਹੁੰ ਚੁੱਕ ਸਮਾਗਮ ‘ਚ ਸਰਕਾਰੀ ਤੰਤਰ ਪ੍ਰਸਾਸ਼ਨ ਨੂੰ ਸ਼ਾਮਲ ਨਾ ਕਰਨ ਦੀ ਵਜ੍ਹਾ ਤੋਂ ਵੀ ਹੈ। ਨਾਲ ਹੀ ਸਹੁੰ ਚੁੱਕ ਸਮਾਗਮ ‘ਚ ਪ੍ਰਸਾਸ਼ਨ ਦੇ ਦਖਲ ਨਾ ਦੇਣ ਕਰਕੇ ਵੀ ਅਵਿਵਸਥਾ ਸੀ ਜੋ ਹਲਫ ਸਮਾਗਮ ਦੇ ਪ੍ਰੋਟੋਕੋਲ ਖਿਲਾਫ ਹੈ।

ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਇਸ ‘ਤੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਇਤਰਾਜ਼ ਜ਼ਾਹਿਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਹੁੰ ਚੁੱਕੇ ਜਾਣ ਤੋਂ ਪਹਿਲਾਂ ਨੇਤਾਵਾਂ ਦੇ ਨਾਂ ਲੈਣ ‘ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਭਵਿੱਖ ‘ਚ ਅਜਿਹਾ ਨਾ ਕਰਨ ਨੂੰ ਕਿਹਾ। ਦੱਸ ਦਈਏ ਕਿ ਉਧਵ ਠਾਕਰੇ ਦਾ ਸਹੁੰ ਚੁੱਕ ਸਮਾਗਮ ਮੁੰਬਈ ਦੇ ਸ਼ਿਵਾਜੀ ਸਟੇਡੀਅਮ ‘ਚ ਹੋਇਆ ਸੀ।

ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਜਿਵੇਂ ਹੀ ‘ਆਈ’ ਅੱਖਰ ਬੋਲਿਆ ਉਸ ਤੋਂ ਬਾਅਦ ਮਾਈਕ ‘ਤੇ ਉਧਵ ਟਾਕਰੇ ਨੇ ਸਹੁੰ ਸ਼ੁਰੂ ਕਰਨ ਤੋਂ ਪਹਿਲਾਂ ਸ਼ਿਵਾਜੀ ਮਹਾਰਾਜ ਤੇ ਆਪਣੇ ਮਾਂ-ਪਿਓ ਦਾ ਨਾਂ ਲਿਆ। ਇੰਨਾਂ ਹੀ ਨਹੀਂ ਐਨਸੀਪੀ ਦੇ ਨੇਤਾਵਾਂ ਨੇ ਵੀ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਨੇਤਾ ਸ਼ਰਦ ਪਵਾਰ ਦਾ ਨਾਂ ਲਿਆ ਸੀ। ਜਿਸ ‘ਤੇ ਕੋਸ਼ਿਆਰੀ ਨੇ ਮੰਚ ‘ਤੇ ਹੀ ਉਧਵ ਠਾਕਰੇ ਨੂੰ ਨਾਰਾਜ਼ਗੀ ਜ਼ਾਹਿਰ ਕੀਤੀ।