ਨੋਇਡਾ: ਦੇਸ਼ ‘ਚ ਜਦੋਂ ਤੋਂ ਨਵਾਂ ਵਹੀਕਲ ਕਾਨੂੰਨ ਆਇਆ ਹੈ ਉਦੋਂ ਤੋਂ ਹੀ ਚਲਾਨ ਦੇ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਹਜ਼ਾਰਾਂ, ਲੱਖਾਂ ਰੁਪਏ ਦਾ ਚਲਾਨ ਹੋ ਰਿਹਾ ਹੈ ਤੇ ਕੀਤੇ ਚਲਾਨ ਨਾ ਭਰਨ ਲਈ ਲੋਕ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਤਾਜ਼ਾ ਮਾਮਲਾ ਗ੍ਰੇਟਰ ਨੋਇਡਾ ਦਾ ਹੈ ਜਿੱਥੇ ਡੇਢ ਮਿੰਟ ‘ਚ ਹੀ ਇੱਕ ਹੀ ਕਾਰ ਦਾ ਦੋ ਵਾਰ ਚਲਾਨ ਕੱਟ ਦਿੱਤਾ ਗਿਆ।


ਪਰੀ ਚੌਕ ‘ਤੇ ਇੱਕ ਬ੍ਰੇਜਾ ਕਾਰ ਨੋ ਪਾਰਕਿੰਗ ‘ਚ ਖੜ੍ਹੀ ਸੀ ਜਿਸ ਦਾ ਚਾਲਾਨ ਡੇਢ ਮਿੰਟ ‘ਚ ਦੋ ਵਾਰ ਹੋ ਗਿਆ। ਗੱਡੀ ਦਾ ਮਾਲਕ ਰਾਜੇਸ਼ ਸੈਕਟਰ 36 ਦਾ ਰਹਿਣ ਵਾਲਾ ਹੈ। ਉਹ ਆਪਣੇ ਰਿਸ਼ਤੇਦਾਰ ਨੂੰ ਛੱਡਣ ਲਈ ਪਰੀ ਚੌਕ ‘ਤੇ ਪਹੁੰਚੇ ਸੀ।

ਕਰੀਬ ਪੰਜ ਮਿੰਟ ਉਨ੍ਹਾਂ ਦੀ ਗੱਡੀ ਉੱਥੇ ਖੜ੍ਹੀ ਰਹੀ। ਥੋੜ੍ਹੀ ਦੇਰ ਬਾਅਦ ਉਸ ਦੇ ਫੋਨ ‘ਤੇ ਚਲਾਨ ਦਾ ਮੈਸੇਜ ਆਇਆ ਤਾਂ ਉਸ ਨੇ ਪੇਟੀਐਮ ਤੋਂ ਚਲਾਨ ਭਰ ਦਿੱਤਾ। ਥੋੜ੍ਹੀ ਦੇਰ ਬਾਅਦ ਉਨ੍ਹਾਂ ਕੋਲ ਇੱਕ ਹੋਰ ਚਲਾਨ ਦਾ ਮੈਸੇਜ ਆ ਗਿਆ ਜੋ ਨੋ ਪਾਰਕਿੰਗ ‘ਚ ਗੱਡੀ ਖੜ੍ਹਾ ਕਰਨ ਦਾ ਹੀ ਸੀ।

ਇਸ ਮਾਮਲੇ ‘ਚ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਲਤਫਹਿਮੀ ਕਰਕੇ ਅਜਿਹਾ ਹੋਇਆ ਹੋਵੇਗਾ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਇੱਕ ਹੀ ਚਲਾਨ ਮੰਨਿਆ ਜਾਵੇਗਾ ਤੇ ਦੂਜਾ ਕੈਂਸਲ ਕਰ ਦਿੱਤਾ ਜਾਵੇਗਾ।