ਨੌਇਡਾ: ਦਿੱਲੀ ਦੇ ਨੇੜਲੇ ਇਲਾਕੇ ਗ੍ਰੇਟਰ ਨੌਇਡਾ ਨਾਲੇਜ ਪਾਰਕ ਇਕ ਵਾਰ ਫਿਰ ਵੱਡੀ ਘਟਨਾ ਵਾਪਰੀ। ਦਰਅਸਲ ਇੱਥੇ ਨੌਇਡਾ ਹਾਈਵੇਅ 'ਤੇ ਨਾਲੇਜ ਪਾਰਕ 'ਚ ਪੁਲਿਸ ਅਤੇ ਆਟੋ ਸਵਾਰ ਬਦਮਾਸ਼ਾਂ ਵਿਚਾਲੇ ਮੁਠਭੇੜ ਹੋ ਗਈ। ਆਟੋ ਸਵਾਰ ਬਦਮਾਸ਼ ਲੜਕੀ ਨੂੰ ਅਗਵਾ ਕਰਕੇ ਆਟੋ 'ਚ ਸੁੱਟ ਕੇ ਹਾਈਵੇਅ ਰਾਹੀਂ ਲਿਜਾ ਰਹੇ ਸਨ।


ਕਾਂਗਰਸ 'ਚ ਬਗਾਵਤ ਮਗਰੋਂ ਕੈਪਟਨ ਦਾ ਵੱਡਾ ਐਲਾਨ

ਸ਼ਮਸ਼ੇਰ ਦੂਲੋ ਦਾ ਸੁਨੀਲ ਜਾਖੜ ਨੂੰ ਕਰਾਰਾ ਜਵਾਬ, ਉਠਾਏ ਵੱਡੇ ਸਵਾਲ

ਨਾਲੇਜ ਪਾਰਕ ਕੋਤਵਾਲੀ ਪ੍ਰਭਾਰੀ ਵਰੁਣ ਪਵਾਰ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਹੀ ਆਟੋ 'ਚੋਂ ਲੜਕੀ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਪੁਲਿਸ ਨੇ ਆਟੋ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਬਦਮਾਸ਼ਾਂ ਨੇ ਆਟੋ ਭਜਾ ਲਿਆ। ਅਗਵਾਕਾਰਾਂ ਨੇ ਆਪਣੇ ਆਪ ਨੂੰ ਘਿਰਦਾ ਦੇਖ ਪੁਲਿਸ ਜਵਾਨਾਂ 'ਤੇ ਫਾਇਰਿੰਗ ਕਰ ਦਿੱਤੀ।

ਧਾਰਾ 370 ਦੀ ਪਹਿਲੀ ਵਰ੍ਹੇਗੰਢ 'ਤੇ ਇਮਰਾਨ ਖ਼ਾਨ ਦਾ ਵੱਡਾ ਐਲਾਨ

ਨਾਲੇਜ ਪਾਰਕ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਅਤੇ ਦੋ ਸ਼ਾਤਿਰ ਬਦਮਾਸ਼ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਨਾਂ ਅਗਵਾਕਾਰਾਂ 'ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।

ਕਿਸਾਨਾਂ 'ਤੇ ਇੱਕ ਹੋਰ ਮਾਰ, ਖੇਤੀਬਾੜੀ ਮਹਿਕਮੇ ਨੇ ਕੀਤਾ ਚੌਕਸ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ