ਹੋਣ ਵਾਲੀ ਬਹੂ ਤਾਂ ਵ੍ਹੱਟਸਐਪ 'ਤੇ ਲੱਗੀ ਰਹਿੰਦੀ ਕਹਿ ਸਹੁਰਿਆਂ ਨੇ ਕੀਤਾ ਵਿਆਹ ਤੋਂ ਇਨਕਾਰ
ਏਬੀਪੀ ਸਾਂਝਾ | 10 Sep 2018 02:04 PM (IST)
ਸੰਕੇਤਕ ਤਸਵੀਰ
ਨਵੀਂ ਦਿੱਲੀ: ਆਪਣੀ ਹੋਣ ਵਾਲੀ ਨੂੰਹ ਨੂੰ ਵ੍ਹੱਟਸਐਪ ਦਾ ਆਦੀ ਦੇਖ ਉਸ ਦੇ ਸਹੁਰਿਆਂ ਨੇ ਵਿਆਹ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਇਹ ਹੈਰਾਨ ਕਰਨ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਅਮਰੋਹਾ ਦਾ ਹੈ। ਹਾਲਾਂਕਿ, ਬਾਅਦ ਵਿੱਚ ਵੱਡੇ ਦਾਜ ਦੀ ਮੰਗ ਨਾਲ ਮੁੰਡੇ ਵਾਲਿਆਂ ਨੇ ਵਿਆਹ ਲਈ ਹਾਂ ਕਰ ਦਿੱਤੀ ਸੀ। ਬੀਤੀ ਪੰਜ ਸਤੰਬਰ ਨੂੰ ਵਿਆਹ ਰੱਖਿਆ ਹੋਇਆ ਸੀ। ਵਿਆਹ ਵਾਲੇ ਦਿਨ ਮੁੰਡੇ ਵਾਲਿਆਂ ਨੇ ਫੇਰ ਕਰਨ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਕੁੜੀ ਚੰਗੀ ਨਹੀਂ ਹੈ ਕਿਉਂਕਿ ਉਹ ਵ੍ਹੱਟਸਐਪ 'ਤੇ ਬਹੁਤ ਹੀ ਜ਼ਿਆਦਾ ਸਮਾਂ ਬਿਤਾਉਂਦੀ ਹੈ। ਲਾੜੀ ਦੇ ਪਿਤਾ ਉਰੂਜ ਮਹਿੰਦੀ ਨੇ ਦੱਸਿਆ ਕਿ ਬੀਤੀ ਪੰਜ ਸਤੰਬਰ ਨੂੰ ਉਹ ਲੜਕੇ ਵਾਲਿਆਂ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ਨਹੀਂ ਆਏ, ਬਾਅਦ ਵਿੱਚ ਉਨ੍ਹਾਂ ਵ੍ਹੱਟਸਐਪ ਵਾਲਾ ਝੂਠਾ ਇਲਜ਼ਾਮ ਲਾਇਆ। ਮਹਿੰਦੀ ਨੇ ਇਹ ਵੀ ਦੱਸਿਆ ਕਿ ਬਾਅਦ ਵਿੱਚ ਮੁੰਡੇ ਵਾਲਿਆਂ ਨੇ 65 ਲੱਖ ਰੁਪਏ ਦੇ ਦਾਜ ਨਾਲ ਨਿਕਾਹ ਲਈ ਹਾਮੀ ਭਰ ਦਿੱਤੀ ਸੀ। ਅਰਮੋਹਾ ਦੇ ਪੁਲਿਸ ਕਪਤਾਨ ਵਿਪਿਨ ਟਾਡਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਤਾਂ ਹੋ ਗਈ ਹੈ, ਜਾਂਚ ਤੋਂ ਬਾਅਦ ਅੱਗੇ ਕਾਰਵਾਈ ਕੀਤੀ ਜਾਵੇਗੀ।