ਜੀਂਦ (ਹਰਿਆਣਾ): ਅਕਸਰ ਜਦੋਂ ਵਿਆਹ ਹੁੰਦਾ ਹੈ ਤਾਂ ਲਾੜੇ ਆਪਣੇ ਧਾਰਮਕ ਸਥਾਨਾਂ ’ਤੇ ਜਾ ਕੇ ਆਸ਼ੀਰਵਾਦ ਲੈਂਦੇ ਹਨ। ਪਰ ਹਰਿਆਣਾ ਦੇ ਜੀਂਦ ਵਿੱਚ ਵੱਖਰੀ ਮਿਸਾਲ ਸਾਹਮਣੇ ਆਈ ਹੈ। ਇੱਥੇ ਇੱਕ ਲਾੜੇ ਨੇ ਆਪਣੀ ਜੰਞ ਚੜ੍ਹਨ ਤੋਂ ਪਹਿਲਾਂ ਕਿਸੇ ਗੁਰਦੁਆਰੇ ਜਾਂ ਮੰਦਰ ਵਿੱਚ ਨਹੀਂ, ਸਗੋਂ ਬੈਂਡ-ਵਾਜਿਆਂ ਤੇ ਬਾਰਾਤ ਸਮੇਤ ਸ਼ਹੀਦੀ ਸਮਾਰਕ ਜਾ ਕੇ ਆਸ਼ੀਰਵਾਦ ਲਿਆ।



ਲਾੜੇ ਨੇ ਸ਼ਹੀਦ ਦੀ ਮੂਰਤੀ ਦੀ ਪੂਜਾ ਕੀਤੀ ਅਤੇ ਪ੍ਰਸ਼ਾਦ ਚੜ੍ਹਾਇਆ। ਇਸ ਦੇ ਬਾਅਦ ਉਸ ਦੀ ਬਾਰਾਤ ਰਵਾਨਾ ਹੋਈ। ਉਸ ਨੇ ਕਿਹਾ ਕਿ ਇਸ ਪਹਿਲ ਨਾਲ ਸ਼ਹੀਦਾਂ ਦੇ ਪਰਿਵਾਰ ਨੂੰ ਹੌਂਸਲਾ ਮਿਲੇਗਾ। ਆਮਤੌਰ ’ਤੇ ਘੋੜੀ ਚੜਨ ਤੋਂ ਪਹਿਲਾਂ ਮੰਦਰਾਂ ਜਾਂ ਗੁਰਦੁਆਰਿਆਂ ਵਿੱਚ ਮੱਥਾ ਟੇਕਦੇ ਹਨ ਪਰ ਇਸ ਲਾੜੇ ਨੇ ਸ਼ਹੀਦਾਂ ਦੀ ਪੂਜਾ ਕਰ ਕੇ ਅਨੋਖੀ ਮਿਸਾਲ ਕਾਇਮ ਕਰ ਦਿੱਤੀ ਹੈ।