ਚੰਡੀਗੜ੍ਹ: ਪੁਲਵਾਮਾ ਅੱਤਵਾਦੀ ਹਮਲੇ ਸਬੰਧੀ ਖੁਫੀਆ ਏਜੰਸੀਆਂ ਦੀ ਜਾਂਚ ਵਿੱਚ ਰੋਜ਼ ਨਵੇਂ ਖ਼ੁਲਾਸੇ ਹੋ ਰਹੇ ਹਨ। ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਘਾਟੀ ਵਿੱਚ ਫਿਲਹਾਲ ਜੈਸ਼-ਏ-ਮੁਹੰਮਦ ਦੇ ਸੱਤ ਅੱਤਵਾਦੀ ਮੌਜੂਦ ਹਨ। ਆਤਮਘਾਤੀ ਅੱਤਵਾਦੀਆਂ ਨੂੰ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਕੋਡ ਨੇਮ ਕਰਨਲ ਤਾਰਿਕ ਨੇ ਟ੍ਰੇਨਿੰਗ ਦਿੱਤੀ ਹੈ। ਅੱਤਵਾਦੀ ਮਸੂਦ ਅਜਹਰ ਨੇ ISI ਨਾਲ ਮਿਲ ਕੇ ਜੈਸ਼ ਦੀ ਇਸ ਟੁਕੜੀ ਨੂੰ ‘ਘਾਤਕ ਪਲਟਣ’ ਦਾ ਨਾਂ ਦਿੱਤਾ ਹੈ।
ਦੱਸ ਦੇਈਏ ਕਿ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਬਾਅਦ ਫੌਜ ਨੇ ਦਾਅਵਾ ਕੀਤਾ ਹੈ ਕਿ ਕਸ਼ਮੀਰ ਵਿੱਚ ਜੈਸ਼ ਦੇ ਟੌਪ ਕਮਾਂਡਰ ਮਾਰੇ ਗਏ ਹਨ। ਫੌਜ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਪੁਲਵਾਮਾ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੈ।
ਜੈਸ਼ ਦੇ ਸਰਗਨਾ ਮਸੂਦ ਅਜਹਰ ’ਤੇ ਫਿਰ ਤੋਂ ਸ਼ਿਕੰਜਾ ਕੱਸ ਲਿਆ ਗਿਆ ਹੈ। ਭਾਰਤ ਨੂੰ ਫਰਾਂਸ ਦਾ ਵੱਡਾ ਸਮਰਥਨ ਮਿਲਿਆ ਹੈ। ਫਰਾਂਸ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਣ ਦਾ ਪ੍ਰਸਤਾਵ ਰੱਖੇਗਾ। ਪਿਛਲੇ 10 ਸਾਲਾਂ ਤੋਂ ਇਹ ਚੌਥੀ ਵਾਰ ਮਸੂਦ ਅਜਹਰ ਨੂੰ ਆਲਮੀ ਅੱਤਵਾਦੀ ਐਲਾਨਣ ਦਾ ਪ੍ਰਸਤਾਵ ਹੋਏਗਾ।