ਨਵੀਂ ਦਿੱਲੀ: ਜੀਐਸਟੀ ਕੁਲੈਕਸ਼ਨ ਦੇ ਲਿਹਾਜ਼ ਨਾਲ ਸਰਕਾਰ ਦੇ ਲਈ ਪ੍ਰੇਸ਼ਾਨੀ ਦੀ ਖ਼ਬਰ ਹੈ। ਮਈ ਮਹੀਨੇ ਵਿੱਚ ਜੀਐਸਟੀ ਕੁਲੈਕਸ਼ਨ ਘੱਟ ਕੇ 94,016 ਕਰੋੜ ਰੁਪਏ ਰਹਿ ਗਿਆ। ਅਪ੍ਰੈਲ ਵਿੱਚ ਇਹ 1.03 ਲੱਖ ਕਰੋੜ ਰੁਪਏ ਸੀ। ਵਿੱਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਕੁੱਲ 62.47 ਲੱਖ ਵਿਕਰੀ ਰਿਟਰਨ ਦਾਖਲ ਕੀਤੇ ਗਏ ਹਨ।
ਵਿੱਤ ਮੰਤਰਾਲੇ ਮੁਤਾਬਿਕ ਵਸਤੂ ਤੇ ਸੇਵਾ ਕਰ (ਜੀਐਸਟੀ) ਮਈ 2018 ਵਿੱਚ 94,016 ਕਰੋੜ ਰੁਪਏ ਰਿਹਾ। ਇਸ ਵਿੱਚ ਕੇਂਦਰੀ ਜੀਐਸਟੀ (ਸੀਜੀਐਸਟੀ) 15,866 ਕਰੋੜ ਰੁਪਏ, ਸੂਬਿਆਂ ਦਾ ਜੀਐਸਟੀ 21,691 ਕਰੋੜ ਰਿਹਾ। ਆਈਜੀਐਸਟੀ 49,120 ਕਰੋੜ ਸੀ ਅਤੇ ਸੈੱਸ ਕਲੈਕਸ਼ਨ 7339 ਕਰੋੜ ਰਹੀ।
https://twitter.com/adhia03/status/1002435741278965761
ਵਿੱਤ ਮੰਤਰਾਲੇ ਨੇ ਕਿਹਾ- ਮਈ ਮਹੀਨੇ ਦੀ ਕਲੈਕਸ਼ਨ ਪਿਛਲੇ ਮਹੀਨੇ ਤੋਂ ਘੱਟ ਹੈ ਪਰ ਇਸ ਦੇ ਬਾਵਜੂਦ ਮਈ ਮਹੀਨੇ ਵਿੱਚ ਕਲੈਕਸ਼ਨ ਪਿਛਲੇ ਵਿੱਤੀ ਸਾਲ ਦੀ ਔਸਤ ਤੋਂ ਕਿਤੇ ਜ਼ਿਆਦਾ ਹੈ। ਅਪ੍ਰੈਲ ਵਿੱਚ ਕਲੈਕਸ਼ਨ ਇਸ ਕਰਕੇ ਜ਼ਿਆਦਾ ਹੋਈ ਸੀ ਕਿਉਂਕਿ ਉਹ ਵਿੱਤੀ ਸਾਲ ਦਾ ਆਖਿਰੀ ਮਹੀਨਾ ਸੀ।
ਸੂਬਿਆਂ ਨੂੰ ਮਾਰਚ 2018 ਦੇ ਲਈ ਜੀਐਸਟੀ ਮੁਆਵਜ਼ੇ ਦੇ ਰੂਪ ਵਿੱਚ 6696 ਕਰੋੜ ਰੁਪਏ 29 ਮਈ ਨੂੰ ਜਾਰੀ ਕੀਤੇ ਗਏ। ਮੰਤਰਾਲੇ ਨੇ ਕਿਹਾ ਕਿ ਵਿੱਤੀ ਸਾਲ ਵਿੱਚ 2017-18 ਵਿੱਚ ਜੀਐਸਟੀ ਮੁਆਵਜ਼ੇ ਦੇ ਰੂਪ ਵਿੱਚ 47,844 ਕਰੋੜ ਰੁਪਏ ਜਾਰੀ ਕੀਤੇ ਗਏ ਹਨ।