ਨਵੀਂ ਦਿੱਲੀ: ਸਟੇਟ ਬੈਂਕ ਆਫ ਇੰਡੀਆ (SBI), ਪੰਜਾਬ ਨੈਸ਼ਨਲ ਬੈਂਕ (PNB) ਤੇ ਆਈਸੀਆਈਸੀਆਈ (ICICI) ਬੈਂਕਾਂ ਕਰਜ਼ਿਆਂ ’ਤੇ ਵਿਆਜ ਦਰ ਵਧਾਉਣ ਦਾ ਐਲਾਨ ਕੀਤਾ ਹੈ। ਤਿੰਨਾਂ ਬੈਂਕਾਂ ਨੇ ਬੈਂਚਮਾਰਕ ਲੋਨ ਦਰ (MCLR) ਵਿੱਚ 0.1 ਫ਼ੀ ਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਘਰ ਤੇ ਆਟੋ ਲੋਨ ਸਣੇ ਸਾਰੇ ਤਰ੍ਹਾਂ ਦੇ ਨਵੇਂ ਕਰਜ਼ੇ ਮਹਿੰਗੇ ਹੋ ਜਾਣਗੇ। ਨਵੀਆਂ ਦਰਾਂ ਸ਼ੁੱਕਰਵਾਰ ਤੋਂ ਲਾਗੂ ਹੋ ਗਈਆਂ ਹਨ। ਐਚਡੀਐਫਸੀ ਨੇ ਵੀ ਅੱਜ ਤੋਂ ਕਰਜ਼ਾ 0.1 ਫ਼ੀਸਦੀ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ।

SBI ਨੇ ਕਿੰਨੀਆਂ ਵਧਾਈਆਂ ਦਰਾਂ


 

ਐਸਬੀਆਈ ਦੀ ਵੈਬਸਾਈਟ ਮੁਤਾਬਕ SBI ਨੇ ਇੱਕ ਦਿਨ ਤੇ ਇੱਕ ਮਹੀਨੇ ਦੀ ਮਿਆਦ ਦੇ MCLR ਨੂੰ 7.8 ਫ਼ੀ ਸਦੀ ਤੋਂ ਵਧਾ ਕੇ 7.9 ਫ਼ੀਸਦੀ ਕਰ ਦਿੱਤਾ ਹੈ। ਤਿੰਨ ਸਾਲ ਦੀ ਮਚਿਉਰਿਟੀ ਮਿਆਦ ਵਾਲੇ ਕਰਜ਼ੇ ਲਈ ਵਿਆਜ ਦਰ 8.35 ਫ਼ੀ ਸਦੀ ਤੋਂ ਵਧਾ ਕੇ 8.45 ਫ਼ੀ ਸਦੀ ਕਰ ਦਿੱਤੀ ਗਈ ਹੈ।

 PNB ਦੀਆਂ ਨਵੀਆਂ ਦਰਾਂ


 

PNB ਨੇ ਤਿੰਨ ਤੇ ਪੰਜ ਸਾਲ ਦੀ ਮਿਆਦ ਵਾਲੇ MCLR ਨੂੰ ਵਧਾ ਕੇ ਕ੍ਰਮਵਾਰ 8.55 ਫ਼ੀ ਸਦੀ ਤੇ 8.7 ਫ਼ੀ ਸਦੀ ਕਰ ਦਿੱਤਾ ਹੈ। ਪੀਐਨਬੀ ਨੇ ਬੇਸ ਰੇਟ ਨੂੰ ਵੀ 9.15 ਫ਼ੀ ਸਦੀ ਤੋਂ ਵਧਾ ਕੇ 9.25 ਫ਼ੀ ਸਦੀ ਕਰ ਦਿੱਤਾ ਹੈ।

 ICICI ਦੀਆਂ ਨਵੀਆਂ ਦਰਾਂ


 

ICICI ਬੈਂਕ ਨੇ ਪੰਜ ਸਾਲ ਦੀ ਮਿਆਦ ਦੀ MCLR ਦਰ ਨੂੰ 0.10 ਫ਼ੀਸਦੀ ਵਧਾ ਕੇ 8.70 ਫ਼ੀਸਦੀ ਕੀਤਾ। ਇਸ ਦੇ ਨਾਲ ਹੀ ਤਿੰਨ ਸਾਲ ਦੀ ਮਿਆਦ ਵਾਲੇ ਕਰਜ਼ੇ ਲਈ ਵੀ MCLR ਵਿੱਚ 0.10 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।