ਨਵੀਂ ਦਿੱਲੀ: ਕੇਂਦਰ ਸਰਕਾਰ ਜਲਦ ਹੀ ਜੀਐਸਟੀ ਦੇ ਦੋ ਸਲੈਬ ਨੂੰ ਮਿਲਾ ਕੇ ਇੱਕ ਕਰ ਦੇਵੇਗੀ। ਵਿੱਤ ਮੰਤਰਾਲੇ ਦੇ ਮੁੱਖ ਆਰਥਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਨੇ ਕਿਹਾ ਹੈ ਕਿ ਜੀਐਸਟੀ ਕੌਂਸਲ ਇਸ ਬਾਰੇ ਜਲਦ ਫੈਸਲਾ ਲਵੇਗਾ। ਜੇਕਰ ਦੋ ਸਲੈਬ ਨੂੰ ਮਰਜ ਕਰ ਦਿੱਤਾ ਗਿਆ ਤਾਂ ਫਿਰ ਜੀਐਸਟੀ 'ਚ ਟੋਟਲ ਚਾਰ ਸਲੈਬ ਹੋ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਮੁੱਖ ਆਰਥਕ ਸਲਾਹਕਾਰ ਨੇ ਕਿਹਾ ਕਿ 12 ਤੇ 18 ਫੀਸਦੀ ਵਾਲੀ ਸਲੈਬ ਨੂੰ ਮਰਜ ਕਰਕੇ ਨਵਾਂ ਸਲੈਬ ਬਣਾਇਆ ਜਾ ਸਕਦਾ ਹੈ। ਇਸ ਹਿਸਾਬ ਨਾਲ ਅੱਗੇ ਚੱਲ ਕੇ ਚਾਰ ਸਲੈਬ 0 ਫੀਸਦੀ, 5 ਫੀਸਦੀ, 15.5 ਫੀਸਦੀ ਤੇ 28 ਫੀਸਦੀ ਰਹਿ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਮੇਂਟ ਨੂੰ ਜਲਦ ਹੀ 28 ਫੀਸਦੀ ਦੇ ਸਲੈਬ ਤੋਂ ਬਾਹਰ ਕੀਤਾ ਜਾ ਸਕਦਾ ਹੈ। ਅਰਵਿੰਦ ਸੁਬਰਾਮਨੀਅਮ ਨੇ ਕਿਹਾ ਕਿ ਵਾੀਟ ਗੁੱਡਜ਼ ਤੇ ਸੀਮੇਂਟ ਨੂੰ ਕਦੇ ਲਗਜ਼ਰੀ ਨਹੀਂ ਮੰਨਿਆ ਗਿਆ, ਪਰ ਜ਼ਿਆਦਾ ਪੈਸਾ ਆਉਣ ਕਾਰਨ ਇਸ ਨੂੰ ਇਸ ਸਲੈਬ 'ਚ ਰੱਖਿਆ ਗਿਆ ਸੀ। ਹੁਣ ਜੀਐਸਟੀ 'ਚ ਰੈਵਿਨਊ ਵਧਣ ਤੋਂ ਬਾਅਦ ਇਨ੍ਹਾਂ 'ਤੇ ਜਲਦ ਫੈਸਲਾ ਲਿਆ ਜਾਵੇਗਾ। ਟੈਕਸ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਡਿਮਾਂਡ ਘਟ ਗਈ ਹੈ। ਉੱਥੇ ਹੀ ਪ੍ਰੋਡਕਸ਼ਨ 'ਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਆਈ। ਇਸੇ ਕਾਰਨ ਕੰਪਨੀਆਂ ਤੇ ਰਿਟੇਲ ਡੀਲਰ ਵਾਰ-ਵਾਰ ਟੈਕਸ ਘਟਾਏ ਜਾਣ ਦੀ ਗੁਜ਼ਾਰਸ਼ ਕਰ ਰਹੇ ਹਨ।