ਸ਼ਿਮਲਾ: ਸ਼ਿਮਲਾ ਦੇ ਗੁੱਡੀਆ ਜ਼ਬਰ ਜਨਾਹ ਤੇ ਕਤਲ ਕੇਸ ਦੇ ਸੀਬੀਆਈ ਮੁਲਜ਼ਮ ਆਈਜੀ ਜੈਡਐਚ ਜ਼ੈਦੀ ਨੂੰ ਫਿਰ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਆਈਜੀ ਉੱਤੇ ਸੀਬੀਆਈ ਦੀ ਗਵਾਹ ਮਹਿਲਾ ਆਈਪੀਐਸ ਸੌਮਿਆ ਸਾਬੀਸਵਾਨ ਨੂੰ ਬਿਆਨ ਬਦਲਣ ਲਈ ਦਬਾਅ ਪਾਉਣ ਦੇ ਦੋਸ਼ ਹਨ। ਮਹਿਲਾ ਆਈਪੀਐਸ ਐਸਪੀ ਸੌਮਿਆ ਨੇ ਹੇਠਲੀ ਅਦਾਲਤ ਵਿੱਚ ਸੀਬੀਆਈ ਜੱਜ ਨੂੰ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਈਜੀ ਜ਼ੈਦੀ ਕਾਰਨ ਦੁਖੀ ਹੈ। ਉਸ ਦਾ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ। ਸੌਮਿਆ ਮੁਤਾਬਕ ਉਹ ਇਸ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਐਸਆਰ ਮਰਢੀ ਨੂੰ ਵੀ ਸ਼ਕਾਇਤ ਕਰ ਚੁੱਕੀ ਹੈ। ਕੋਰਟ ਨੇ ਡੀਜੀਪੀ ਨੂੰ ਆਈਜੀ ਖਿਲਾਫ ਐਕਸ਼ਨ ਲੈਣ ਦੇ ਆਦੇਸ਼ ਦਿੱਤੇ ਸਨ। ਅੱਜ ਹਿਮਾਚਲ ਪੁਲਿਸ ਨੇ ਆਈਜੀ ਜ਼ੈਦੀ ਨੂੰ ਸਸਪੈਂਡ ਕਰ ਦਿੱਤਾ ਹੈ। ਜ਼ੈਦੀ ਨੂੰ ਸੀਬੀਆਈ ਨੇ ਮੁਲਜ਼ਮ ਸੂਰਜ ਦੀ ਪੁਲਿਸ ਹਿਰਾਸਤ ਵਿੱਚ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਆਈਜੀ ਜ਼ੈਦੀ ਨੂੰ ਮਹੀਨਿਆਂ ਦੀ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਹਿ