ਅਹਿਮਦਾਬਾਦ: ਗੁਜਰਾਤ ਵਿੱਚ ਮੋਰਵਾ ਹਦਫ ਨਾਂ ਦੀ ਰਾਖਵੀਂ ਵਿਧਾਨ ਸਭਾ ਸੀਟ ਤੋਂ ਜਿੱਤਣ ਵਾਲੇ ਆਜ਼ਾਦ ਉਮੀਦਵਾਰ ਭੁਪੇਂਦਰ ਸਿੰਘ ਖਾਂਟ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਇਸ ਦੇ ਨਾਲ ਹੀ ਗੁਜਰਾਤ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਵਧ ਕੇ 78 ਹੋ ਗਈ ਹੈ।
ਚੋਣਾਂ ਤੋਂ ਪਹਿਲਾਂ ਭੁਪੇਂਦਰ ਸਿੰਘ ਖਾਂਟ ਕਾਂਗਰਸੀ ਸਨ। ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਟ੍ਰਾਈਬਲ ਪਾਰਟੀ ਦੇ ਨਾਲ ਗਠਜੋੜ ਕਾਰਨ ਕਾਂਗਰਸ ਨੇ ਇਹ ਸੀਟ ਬੀਟੀਪੀ ਨੂੰ ਦੇ ਦਿੱਤੀ ਸੀ। ਇਸ ਤੋਂ ਬਾਅਦ ਖਾਂਟ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜੀ ਸੀ।
ਉਨ੍ਹਾਂ ਨੇ ਬੀਜੇਪੀ ਦੇ ਵਿਕਰਮ ਸਿੰਘ ਡਿੰਡੋਰ ਨੂੰ 4000 ਵੋਟਾਂ ਨਾਲ ਹਰਾਇਆ। ਬੀਟੀਪੀ ਉਮੀਦਵਾਰ ਅਲਪੇਸ਼ ਦਾਮੋਰ ਤੀਜੇ ਸਥਾਨ 'ਤੇ ਰਹੇ।