ਨਵੀਂ ਦਿੱਲੀ: ਹਿਮਾਚਲ ਵਿੱਚ ਮੁੱਖ ਮੰਤਰੀ ਬਾਰੇ ਸਸਪੈਂਸ ਹਾਲੇ ਤਕ ਬਰਕਰਾਰ ਹੈ, ਪਰ ਅੱਜ ਇਸ ਮਸਲੇ ਦਾ ਹੱਲ ਹੋ ਜਾਵੇਗਾ। ਇਸ ਦੌੜ ਵਿੱਚ ਕੇਂਦਰੀ ਮੰਤਰੀ ਜੇ.ਪੀ. ਨੱਡਾ ਦਾ ਨਾਂ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਉੱਥੇ ਮੰਡੀ ਦੇ ਸੇਰਾਜ ਤੋਂ 5ਵੀਂ ਵਾਰ ਵਿਧਾਇਕ ਬਣੇ ਜੈਰਾਮ ਠਾਕੁਰ ਦੀ ਦਾਅਵੇਦਾਰੀ ਵੀ ਕਾਫੀ ਮਜ਼ਬੂਤ ਹੈ।
ਉੱਥੇ ਭਾਜਪਾ ਦੇ ਮੁੱਖ ਮੰਤਰੀ ਦੇ ਚਿਹਰੇ ਪ੍ਰੇਮ ਕੁਮਾਰ ਧੂਮਲ ਨੂੰ ਚੋਣਾਂ 'ਚ ਹਾਰ ਮਿਲਣ ਤੋਂ ਬਾਅਦ ਉਨ੍ਹਾਂ ਖ਼ੁਦ ਹੀ ਆਪਣੇ ਆਪ ਨੂੰ ਦੌੜ ਵਿੱਚੋਂ ਬਾਹਰ ਕਰ ਲਿਆ ਸੀ। ਉਨ੍ਹਾਂ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਖ਼ਬਰ ਹੈ ਕਿ ਸਮਰਥਕਾਂ ਨੂੰ ਸੰਤੁਸ਼ਟ ਕਰਨ ਲਈ ਪਾਰਟੀ ਹਾਈ ਕਮਾਨ ਨੇ ਧੂਮਲ ਨੂੰ ਰਾਜ ਸਭਾ ਭੇਜਣ ਦੀ ਤਿਆਰੀ ਕਰ ਲਈ ਹੈ।
ਅੱਜ ਦੁਪਿਹਰ ਤੋਂ ਬਾਅਦ ਹਿਮਾਚਲ ਦੇ ਪੀਟਰ ਹੌਫ਼ ਵਿੱਚ ਵਿਧਾਇਕ ਦਲ ਦੀ ਬੈਠਕ ਹੋਵੇਗੀ। ਸੂਬਾਈ ਕੋਰ ਕਮੇਟੀ, ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਇੱਥੇ ਪਹੁੰਚ ਰਹੇ ਹਨ। ਇਸ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਹਿਮਾਚਲ ਦੀ ਕਮਾਨ ਨੱਡਾ ਦੇ ਹਵਾਲੇ ਕੀਤੀ ਜਾਵੇਗੀ ਤੇ ਜਾਂ ਜੈਰਾਮ ਠਾਕੁਰ ਸੂਬੇ ਦੀ ਅਗਵਾਈ ਕਰਨਗੇ।