ਨਵੀਂ ਦਿੱਲੀ: ਭਾਰਤ ਦੀ ਯੁਵਾ ਕ੍ਰਿਕਟ ਟੀਮ ਨੇ ਆਪਣੀ ਜ਼ਬਰਦਸਤ ਦਲੇਰੀ ਤੇ ਬਹਾਦਰੀ ਦੇ ਦਮ 'ਤੇ ਬ੍ਰਿਸਬੇਨ ਵਿੱਚ ਖੇਡੇ ਗਏ ਚੌਥੇ ਤੇ ਆਖਰੀ ਟੈਸਟ ਮੈਚ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ। ਇਸ ਜਿੱਤ ਲਈ ਰਾਜਨੀਤੀ ਦੇ ਗਲਿਆਰਿਆਂ ਵਿੱਚ ਵੀ ਖੂਬ ਸ਼ਲਾਘਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਰਾਜਨੇਤਾਵਾਂ ਨੇ ਟੀਮ ਇੰਡੀਆ ਨੂੰ ਭਾਰਤ ਦੀ ਇਸ ਜਿੱਤ ‘ਤੇ ਵਧਾਈ ਦਿੱਤੀ ਹੈ। ਇਸ ਕੜੀ ਵਿੱਚ ਹੁਣ ਗੁਜਰਾਤ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਵੀ ਟਵੀਟ ਕੀਤਾ ਹੈ। ਹਾਲਾਂਕਿ, ਇਸ ਟਵੀਟ ਦੇ ਖੇਡ ਤੋਂ ਜ਼ਿਆਦਾ ਰਾਜਨੀਤਕ ਮਾਈਨੇ ਕੱਢੇ ਜਾ ਰਹੇ ਹਨ।


ਹਾਰਦਿਕ ਨੇ ਆਪਣੇ ਟਵੀਟ ਵਿੱਚ ਕੀ ਕਿਹਾ ਵੇਖੋ:-



ਹਾਰਦਿਕ ਨੇ ਆਪਣੇ ਟਵੀਟ ਵਿੱਚ ਲਿਖਿਆ, “ਰਿਸ਼ਭ ਪੰਤ ਹਿੰਦੂ ਹਨ 89 ਦੌੜਾਂ ਬਣਾਈਆਂ, ਸ਼ੁਭਮਨ ਗਿੱਲ ਸਿੱਖ ਹਨ 91 ਸਕੋਰ ਕੀਤਾ, ਮੁਹੰਮਦ ਸਿਰਾਜ ਮੁਸਲਮਾਨ ਹਨ ਤੇ 5 ਵਿਕਟਾਂ ਲਈਆਂ ਤੇ ਭਾਰਤ ਜਿੱਤ ਗਿਆ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਕਿ ਹਿੰਦੂ, ਮੁਸਲਿਮ, ਸਿੱਖ, ਇਸਾਈ ਇੱਕ ਹੋ ਜਾਣਗੇ, ਭਾਰਤ ਨੂੰ ਕੋਈ ਵੀ ਹਰਾਉਣ ਦੇ ਯੋਗ ਨਹੀਂ ਹੋਵੇਗਾ। ਆਪਸੀ ਨਫ਼ਰਤ ਕਾਰਨ ਭਾਰਤ ਕਮਜ਼ੋਰ ਹੈ ਪਰ ਭਾਈਚਾਰਾ ਭਾਰਤ ਨੂੰ ਮਜ਼ਬੂਤ ਬਣਾਉਂਦਾ ਹੈ।”


ਦੱਸ ਦਈਏ ਕਿ ਹਾਰਦਿਕ ਪਟੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦੇ ਕੱਟੜ ਆਲੋਚਕਾਂ ਚੋਂ ਇੱਕ ਹਨ। ਆਏ ਦਿਨ ਉਹ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਕਿਸਾਨ ਅੰਦੋਲਨ ਦੇ ਵਿਚਕਾਰ ਕੀਤੇ ਗਏ ਉਸ ਦੇ ਟਵੀਟ ਰਾਜਨੀਤਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੇ।

ਪਟੇਲ ਕੁਝ ਸਾਲ ਪਹਿਲਾਂ ਗੁਜਰਾਤ ਵਿੱਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਦਾ ਚਿਹਰਾ ਬਣ ਕੇ ਉੱਭਰਿਆ ਸੀ ਤੇ ਬਾਅਦ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਪਟੇਲ ਨੂੰ ਪਿਛਲੇ ਸਾਲ ਗੁਜਰਾਤ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋHarbhajan Singh quits CSK: ਹਰਭਜਨ ਸਿੰਘ ਨੇ ਚੇਨਈ ਸੁਪਰ ਕਿੰਗਜ਼ ਨੂੰ ਕਿਹਾ ਅਲਵਿਦਾ, ਸੀਐਸਕੇ ਦਾ ਕੀਤਾ ਧੰਨਵਾਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904