ਨਵੀਂ ਦਿੱਲੀ: ਸਾਲ 2002 ਦੇ ਰੇਪ ਕੇਸ ਵਿੱਚ ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜਾ ਹੋਈ ਹੈ। ਰਾਮ ਰਹੀਮ ਨੂੰ ਸਜਾ ਮਿਲਣ ਦਾ ਬਾਅਦ ਪਹਿਲੀ ਬਾਰ ਪੀੜਤਾਂ ਦਾ ਬਿਆਨ ਸਾਹਮਣੇ ਆਇਆ ਹੈ। ਪੀੜਤਾਂ ਨੇ ਕਿਹਾ ਕਿ ਮੈਨੂੰ ਇਨਸਾਫ਼ ਮਿਲ ਗਿਆ ਹੈ। ਨਾ ਮੈਂ ਪਹਿਲਾ ਡਰੀ ਸੀ ਅਤੇ ਨਾ ਅੱਜ ਡਰੀ ਹਾਂ।
ਅੰਗਰੇਜ਼ੀ ਅਖ਼ਬਾਰ ਦੀ ਹਿੰਦੂ ਨੂੰ ਦਿੱਤੇ ਇੰਟਰਵਿਊ ਵਿੱਚ ਪੀੜਤਾਂ ਨੇ ਕਿਹਾ ਕਿ ਮੈਨੂੰ ਇਨਸਾਫ਼ ਮਿਲਿਆ ਹੈ। ਪੀੜਤਾਂ ਨੇ ਇਹ ਵੀ ਕਿਹਾ ਕਿ ਨਾ ਮੈਂ ਪਹਿਲਾਂ ਡਰੀ ਸੀ ਅਤੇ ਨਾ ਮੈਂ ਅੱਜ ਡਰੀ ਹੋਈ ਹਾਂ।
ਕੱਲ੍ਹ ਸਜਾ ਸੁਣਾਉਣ ਦੌਰਾਨ ਕੋਈ ਨਰਮੀ ਵਰਤਣ ਤੋਂ ਇਨਕਾਰ ਕਰਦੇ ਹੋਏ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਕਿਹਾ ਕਿ ਪੀੜਿਤ ਲੜਕੀਆਂ ਨੇ ਡੇਰਾ ਪ੍ਰਮੁੱਖ ਨੂੰ ਭਗਵਾਨ ਮੰਨਿਆ ਪਰ ਉਸ ਦੇ ਗੰਭੀਰ ਧੋਖਾ ਦਿੱਤਾ।
ਅਦਾਲਤ ਨੇ ਦੋਨੋਂ ਔਰਤਾਂ ਤੋਂ ਬਲਾਤਕਾਰ ਕਰਨ ਦੇ ਜੁਰਮ ਵਿੱਚ ਗੁਰਮੀਤ ਨੂੰ 10-10 ਸਾਲ ਜੇਲ੍ਹ ਦੀ ਸਜਾ ਸੁਣਵਾਈ ਅਤੇ ਸਾਫ਼ ਕਰ ਦਿੱਤਾ ਕਿ ਦੋਨੋਂ ਸਜਾ ਬਾਰੀ-ਬਾਰੀ ਤੋਂ ਚੱਲੇਗੀ ਮਤਲਬ ਡੇਰਾ ਪ੍ਰਮੁੱਖ ਨੂੰ ਕੁੱਲ 20 ਸਾਲ ਜੇਲ੍ਹ ਵਿੱਚ ਕੱਟਣੇ ਹੋਣਗੇ।
ਸੀਬੀਆਈ ਅਦਾਲਤ ਦੇ ਜੱਜ ਨੇ ਕਿਹਾ ਕਿ ਇੱਕ ਅਜਿਹੇ ਵਿਅਕਤੀ ਨੂੰ ਨਰਮੀ ਦਾ ਕੋਈ ਹੱਕ ਨਹੀਂ ਹੈ ਜਿਸ ਨੂੰ ਨਾ ਤਾਂ ਇਨਸਾਨੀਅਤ ਦੀ ਚਿੰਤਾ ਹੈ ਅਤੇ ਨਾ ਹੀ ਉਸ ਦੇ ਸੁਭਾਅ ਵਿੱਚ ਦਇਆ ਦਾ ਕੋਈ ਭਾਵ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਧਾਰਮਿਕ ਸੰਗਠਨ ਦੀ ਅਗਵਾਈ ਕਰ ਰਹੇ ਵਿਅਕਤੀ ਵੱਲੋਂ ਕੀਤੇ ਗਏ ਅਜਿਹੇ ਅਪਰਾਧਿਕ ਐਕਟ ਨਾਲ ਦੇਸ਼ ਵਿੱਚ ਸਦੀਆਂ ਤੋਂ ਮੌਜੂਦ ਪਵਿੱਤਰ ਅਧਿਆਤਮਕ, ਸਮਾਜਿਕ, ਸੰਸਕ੍ਰਿਤ ਅਤੇ ਧਾਰਮਿਕ ਸੰਸਥਾਵਾਂ ਦੀ ਛਵੀ ਧੁੰਦਲੀ ਹੋਣ ਤੈਅ ਹੈ।
ਅਦਾਲਤ ਨੇ ਬਲਾਤਕਾਰ ਦੋ ਦੋਨੋਂ ਮਾਮਲਿਆਂ ਵਿੱਚ ਡੇਰਾ ਪ੍ਰਮੁੱਖ ਉੱਤੇ 15-15 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਕਿਹਾ ਕਿ ਦੋਨੋਂ ਪੀੜਤ ਲੜਕੀਆਂ ਨੂੰ ਮੁਆਵਜ਼ੇ ਦੇ ਤੌਰ ਉੱਤੇ 14-14 ਲੱਖ ਰੁਪਏ ਮਿਲਣਗੇ।