ਚੰਡੀਗੜ੍ਹ: ਦੇਸ਼ 'ਚ ਚੱਲ ਰਹੇ ਹਿਜਾਬ ਵਿਵਾਦ 'ਚ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ) ਦਾ ਚੀਫ ਗੁਰਪਤਵੰਤ ਸਿੰਘ ਪੰਨੂ ਵੀ ਕੁੱਦ ਪਿਆ ਹੈ। ਪੰਨੂ ਨੇ ਭਾਰਤ ਦੇ ਮੁਸਲਮਾਨਾਂ ਲਈ ਇੱਕ ਵੀਡੀਓ ਜਾਰੀ ਕੀਤਾ ਜਿਸ 'ਚ ਉਸ ਨੇ ਕਿਹਾ ਕਿ ਮੁਸਲਮਾਨਾਂ ਨੂੰ ਹਿਜਾਬ ਦੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਉਰਦਿਸਤਾਨ ਨੂੰ ਆਪਣੇ ਲਈ ਵੱਖਰਾ ਦੇਸ਼ ਬਣਾਓ। ਉਹ ਵੀ ਖਾਲਿਸਤਾਨ ਲਈ ਲੜ ਰਿਹਾ ਹੈ। ਉਹ ਮੁਸਲਮਾਨਾਂ ਦੀ ਇਸ ਮੁਹਿੰਮ ਨੂੰ ਫੰਡ ਵੀ ਦੇਵੇਗਾ।
ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਕਿਹਾ ਕਿ ਮੋਦੀ ਦੇ ਭਾਰਤ ਵਿੱਚ ਹਿਜਾਬ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਭਾਰਤ ਵਿੱਚ 20 ਕਰੋੜ ਮੁਸਲਮਾਨ ਰਹਿੰਦੇ ਹਨ। ਅੱਜ ਹਿਜਾਬ ਹੈ, ਕੱਲ੍ਹ ਅਜ਼ਾਨ, ਨਮਾਜ਼ ਤੇ ਕੁਰਾਨ ਹੋਵੇਗਾ। ਮੋਦੀ ਦਾ ਭਾਰਤ ਹਿੰਦੂ ਰਾਸ਼ਟਰ ਬਣਨਾ ਚਾਹੁੰਦਾ ਹੈ। ਪੰਨੂ ਨੇ ਮੁਸਲਮਾਨਾਂ ਨੂੰ ਹਿਜਾਬ ਰੈਫਰੈਂਡਮ ਅੰਦੋਲਨ ਸ਼ੁਰੂ ਕਰਨ ਦੀ ਸਲਾਹ ਦਿੱਤੀ ਜਿਸ ਰਾਹੀਂ ਉਰਦਿਸਤਾਨ ਦੇ ਨਾਂ ਨਾਲ ਇੱਕ ਨਵਾਂ ਦੇਸ਼ ਬਣਾਉਣ ਦੀ ਮੁਹਿੰਮ ਛੇੜੀ ਜਾਵੇ।
ਪੰਨੂ ਨੇ ਇਸ ਲਈ ਇੱਕ ਵੈੱਬਸਾਈਟ ਵੀ ਦੱਸੀ ਹੈ। ਉਨ੍ਹਾਂ ਰਾਹੀਂ ਭਾਰਤ ਦੇ ਮੁਸਲਿਮ ਨੌਜਵਾਨਾਂ ਨੂੰ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਗਿਆ। ਪੰਨੂ ਨੇ ਕਿਹਾ ਕਿ ਉਹ ਖਾਲਿਸਤਾਨ ਲਈ ਪ੍ਰਚਾਰ ਵੀ ਕਰ ਰਹੇ ਹਨ। ਉਹ ਹਿਜਾਬ ਰੈਫਰੈਂਡਮ ਮੁਹਿੰਮ ਵਿੱਚ ਮੁਸਲਮਾਨਾਂ ਦੀ ਮਦਦ ਕਰੇਗਾ।
ਸਿੱਖ ਫਾਰ ਜਸਟਿਸ ਕੀ ਹੈ?
ਸਿੱਖਸ ਫਾਰ ਜਸਟਿਸ ਇੱਕ ਖਾਲਿਸਤਾਨੀ ਸੰਗਠਨ ਹੈ, ਜਿਸ ਦਾ ਮੁੱਖ ਦਫਤਰ ਅਮਰੀਕਾ ਵਿੱਚ ਹੈ। 2019 ਵਿੱਚ, ਭਾਰਤ ਸਰਕਾਰ ਨੇ ਇਸ ਸੰਗਠਨ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਹੈ। ਇਸ ਸੰਗਠਨ ਦੇ ਮੈਂਬਰ ਭਾਰਤੀ ਜਾਂਚ ਏਜੰਸੀ ਦੇ ਰਡਾਰ 'ਤੇ ਹਨ। ਇਸ ਸੰਸਥਾ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਭਾਰਤ ਵਿੱਚ ਆਗੂਆਂ ਨੂੰ ਧਮਕੀਆਂ ਦੇਣ ਤੇ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਉਣ ਵਰਗੇ ਕਈ ਐਲਾਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਰਹਿ ਚੁੱਕਾ ਹੈ। ਇਸ ਤੋਂ ਇਲਾਵਾ ਉਹ ਪੰਜਾਬ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਮੀ ਤੇ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਵੀ ਭੜਕਾਊ ਤੇ ਦੇਸ਼ ਵਿਰੋਧੀ ਬਿਆਨ ਦੇ ਚੁੱਕਾ ਹੈ।
ਕੀ ਹੈ ਹਿਜਾਬ ਵਿਵਾਦ
ਕਰਨਾਟਕ ਦੇ ਇੱਕ ਸਕੂਲ ਵਿੱਚ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ। ਕੁਝ ਮੁੰਡੇ ਇੱਕ ਮੁਸਲਿਮ ਕੁੜੀ ਦੇ ਸਾਹਮਣੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲੱਗੇ। ਇਹ ਦੇਖ ਕੇ ਕੁੜੀ ਮੁਸਕਰਾਉਂਦੀ ਹੈ ਅਤੇ ਅੱਲਾਹ-ਹੂ-ਅਕਬਰ ਦੇ ਨਾਅਰੇ ਲਗਾਉਣ ਲੱਗਦੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਰਾਸ਼ਟਰੀ ਪੱਧਰ 'ਤੇ ਬਹਿਸ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ: Punjab Elections 2022: ਚੋਣਾਂ ਤੋਂ ਚਾਰ ਦਿਨ ਪਹਿਲਾਂ ਕਾਂਗਰਸ ਨੂੰ ਝਟਕਾ, 'ਆਪ' ਨੇ ਲਾਈ ਵੱਡੀ ਸੰਨ੍ਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904