ਨਵੀਂ ਦਿੱਲੀ: ਗੁਰੂਗਰਾਮ ਦੇ ਸੈਕਟਰ 51 ਭਰੇ ਆਰਕੇਡ ਬਾਜ਼ਾਰ ਵਿਚਕਾਰ ਇੱਕ ਵਿਅਕਤੀ ਨੇ ਮਾਂ-ਪੁੱਤ ’ਤੇ ਗੋਲ਼ੀ ਚਲਾ ਦਿੱਤੀ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਬਚ ਨਿਕਲਿਆ। ਪੁਲਿਸ ਨੇ ਜ਼ਖ਼ਮੀ ਮਾਂ-ਪੁੱਤ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਗੁਰੂਗਰਾਮ ਵਿੱਚ ਤਾਇਨਾਤ ਚੀਫ ਜਿਊਡੀਸ਼ਨਲ ਮੈਜਿਸਟਰੇਟ ਦੇ ਗੰਨਮੈਨ ਵਜੋਂ ਤਾਇਨਾਤ ਸੀ ਤੇ ਉਸੇ ਨੇ ਹੀ ਜੱਜ ਦੀ ਪਤਨੀ ਤੇ ਮੁੰਡੇ ਨੂੰ ਭਰੇ ਬਾਜ਼ਾਰ ਵਿੱਚ ਗੋਲ਼ੀ ਮਾਰ ਦਿੱਤੀ।




ਘਟਨਾ ਦੀ ਜਣਕਾਰੀ ਮਿਲਦਿਆਂ ਹੀ ਗੁਰੂਗਰਾਮ ਦੇ ਸੈਕਟਰ 50 ਪੁਲਸ ਸਟੇਸ਼ਨ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਉਣ ਬਾਅਦ ਮਾਮਲੇ ਦੀ ਜਾਂਚ ਵਿੱਚ ਜੁਟ ਗਈ। ਪੁਲਿਸ ਮੁਤਾਬਕ ਦੋਵਾਂ ਦੀ ਹਾਲਤ ਗੰਭੀਰ ਹੈ। ਮਾਰਕਿਟ ਵਿੱਚ ਲੱਗੇ ਸੀਸੀਟੀਵੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਦੋਵਾਂ ਨਾਲ ਗੰਨਮੈਨ ਵੀ ਦਿਖਾਈ ਦੇ ਰਿਹਾ ਹੈ। ਪੁਲਿਸ ਨੂੰ ਲੱਗਦਾ ਹੈ ਕਿ ਗੰਨਮੈਨ ਨੇ ਹੀ ਪੁਲਿਸ ਨੂੰ ਗੋਲ਼ੀ ਮਾਰੀ ਹੋ ਸਕਦੀ ਹੈ। ਪਰ ਗੋਲ਼ੀ ਮਾਰਨ ਦੇ ਕਾਰਨ ਸਪੱਸ਼ਟ ਨਹੀਂ ਹਨ। ਪੁਲਿਸ ਮੁਤਾਬਕ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।