ਮੋਗਾ ਦੀ ਇੱਕ ਵਾਰ ਫੇਰ ਬੱਲੇ-ਬੱਲੇ, ਭਾਰਤ ਲਈ ਜਿੱਤਿਆ ਸੋਨਾ
ਏਬੀਪੀ ਸਾਂਝਾ | 13 Oct 2018 07:09 PM (IST)
ਮੋਗਾ: ਸਾਉਥ ਅਫ਼ਰੀਕਾ ਵਿੱਚ ਚੱਲ ਰਹੀ ਵਰਡ ਫੀਲਡ ਅਰਚਰੀ ਚੈਂਪੀਅਨਸ਼ਿੱਪ 2018 ਮੁਕਾਬਿਲਾਂ ਵਿੱਚ ਮੋਗਾ ਦੇ ਪ੍ਰਿੰਸਵਿੰਦਰ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਜਿਲ੍ਹਾ ਮੋਗਾ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ। ਇਸ ਜਿੱਤ ਨਾਲ ਪ੍ਰਿੰਸਵਿੰਦਰ ਨੇ ਫਰਵਰੀ 2019 ਵਿੱਚ ਅਮਰੀਕਾ ਵਿੱਚ ਹੋਣ ਵਾਲੇ ‘ਦ ਵੈਗਾਸ’ ਸ਼ੂਟ ਚੈਂਪੀਅਨਸ਼ਿੱਪ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਪ੍ਰਿੰਸਵਿੰਦਰ ਦੇ ਪਿਤਾ ਦਵਿੰਦਰ ਸਿੰਘ, ਕੋਚ ਧਰਮਿੰਦਰ ਸੰਧੂ ਤੇ ਗਗਨ ਕੁਮਾਰ ਸਕੱਤਰ ਪੰਜਾਬ ਫੀਲਡ ਅਰਚਰੀ ਐਸੋਸ਼ੀਏਸ਼ਨ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਪ੍ਰਿੰਸਵਿੰਦਰ ਸਿੰਘ ਮੋਗਾ ਤੀਰ ਅੰਦਾਜੀ ਅਕੈਡਮੀ ਦਾ ਹੋਣਹਾਰ ਵਿਦਿਆਰਥੀ ਹੈ। ਵਰਡ ਫੀਲਡ ਅਰਚਰੀ ਚੈਂਪੀਅਨਸ਼ਿੱਪ ਜਿਸ ਵਿੱਚ ਪੂਰੀ ਦੁਨੀਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਸੀ, ਪ੍ਰਿੰਸਵਿੰਦਰ ਨੇ ਉਸ ਵਿੱਚ ਸਭ ਤੋਂ ਜਿਆਦਾ ਅੰਕ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੋਈਆਂ ਏਸ਼ੀਅਨ ਖੇਡਾਂ ’ਚ ਮੋਗਾ ਦੇ ਤਾਜਇੰਦਰਪਾਲ ਸਿੰਘ ਤੂਰ ਨੇ ਵੀ ਸ਼ਾਰਟ ਪੁੱਟ ’ਚ ਗੋਲਡ ਮੈਡਲ ਜਿਤਿਆ ਹੈ।