ਗੁਰੂਗ੍ਰਾਮ: ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਵਿਚ ਮੀਟ ਲੈ ਕੇ ਜਾ ਰਹੇ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਨੇ ਐਸਐਚਓ ਬਾਦਸ਼ਾਹਪੁਰ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਸ਼ੁੱਕਰਵਾਰ ਸਵੇਰੇ ਗੁਰੂਗ੍ਰਾਮ ਦੇ ਬਾਦਸ਼ਾਹਪੁਰ ਵਿਖੇ ਮੀਟ ਲੈ ਕੇ ਆ ਰਹੇ ਇੱਕ ਨੌਜਵਾਨ ਨੂੰ ਕੁਝ ਕਥਿਤ ਗਊ ਰੱਖਿਅਕਾਂ ਨੇ ਹਥੌੜੇ ਨਾਲ ਕੁੱਟਿਆ ਸੀ

ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਕੇਕੇ ਰਾਓ ਨੇ ਐਸਐਚਓ ਬਾਦਸ਼ਾਹਪੁਰ 'ਤੇ ਕਾਰਵਾਈ ਕਰਦੇ ਹੋਏ ਉਸਨੂੰ ਲਾਈਨ ਹਾਜ਼ਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਵਿਚ ਪੁਲਿਸ ਦੀ ਲਾਪ੍ਰਵਾਹੀ ਵੀ ਸਾਹਮਣੇ ਆਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਕਥਿਤ ਗਊ ਰੱਖਿਅਕਾਂ ਨੇ ਪਹਿਲਾਂ ਬਾਦਸ਼ਾਹਪੁਰ ਕਸਬੇ ਤੋਂ ਕਰੀਬ 8 ਕਿਲੋਮੀਟਰ ਤੱਕ ਪਿਕਅਪ ਗੱਡੀ ਦਾ ਪਿੱਛਾ ਕੀਤਾ ਅਤੇ ਇਸਨੂੰ ਗੁਰੂਗ੍ਰਾਮ ਵਿੱਚ ਜੁਮਾਮਾ ਮਸਜਿਦ ਨੇੜੇ ਫੜਿ, ਜਿਸ ਤੋਂ ਬਾਅਦ ਡਰਾਈਵਰ ਨੂੰ ਮਸਜਿਦ ਦੇ ਨੇੜੇ ਬੁਰੀ ਤਰ੍ਹਾਂ ਕੁੱਟਿਆ ਗਿਆ। ਪਿਕਅਪ ਚਾਲਕ ਲੁਕਮਾਨ ਦੇ ਜ਼ਖਮੀ ਹੋਣ ਤੋਂ ਬਾਅਦ ਉਸਨੂੰ ਉਸ ਦੀ ਹੀ ਗੱਡੀ 'ਅਗਵਾ ਕਰਕੇ ਲੈ ਜਾਇਆ ਗਿਆ ਤੇ ਉਸਨੂੰ ਕੁੱਟਿਆ। ਉਦੋਂ ਤਕ ਬਾਦਸ਼ਾਹਪੁਰ ਥਾਣੇ ਤੋਂ ਪੁਲਿਸ ਆ ਗਈ, ਜਿਸ ਤੋਂ ਬਾਅਦ ਪੁਲਿਸ ਨੇ ਲੁਕਮਾਨ ਨੂੰ ਬਚਾਇਆ ਅਤੇ ਉਸਨੂੰ ਇੱਕ ਪੁਲਿਸ ਵੈਨ ਵਿੱਚ ਬਿਠਾ ਦਿੱਤਾ ਤਾਂ ਗਊ ਰੱਖਿਅਕ ਪੁਲਿਸ ਨਾਲ ਉਲਝ ਗਏ।

ਪੀੜਤ ਨੌਜਵਾਨ ਦਾ ਦਾਅਵਾ ਹੈ ਕਿ ਉਹ ਪਿਛਲੇ 50 ਸਾਲਾਂ ਤੋਂ ਮੀਟ ਦਾ ਕਾਰੋਬਾਰ ਕਰ ਰਿਹਾ ਹੈ ਅਤੇ ਇਸ ਵਾਹਨ ਵਿੱਚ ਮੱਝ ਦਾ ਮੀਟ ਲਿਆਂਦਾ ਜਾ ਰਿਹਾ ਸੀ। ਪੁਲਿਸ ਨੇ ਕਥਿਤ ਗਊ ਰੱਖਿਅਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮੀਟ ਦਾ ਨਮੂਨਾ ਲੈਬ ਨੂੰ ਜਾਂਚ ਲਈ ਭੇਜਿਆ ਹੈ। ਪੁਲਿਸ ਨੇ ਜ਼ਖਮੀ ਲੁਕਮੈਨ ਦੇ ਬਿਆਨਾਂ ਦੇ ਅਧਾਰ 'ਤੇ ਕਈ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪਹਿਲੀ ਗ੍ਰਿਫਤਾਰੀ ਹੋ ਚੁੱਕੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904