H 1B Visa in USA: ਅਮਰੀਕਾ ਵਿੱਚ ਪੇਸ਼ਾਵਰਾਂ ਲਈ ਐਚ-1ਬੀ ਵੀਜ਼ਾ ਖਤਮ ਹੋ ਸਕਦਾ ਹੈ। ਇਹ ਐਲਾਨ ਰਿਪਬਲਿਕਨ ਪਾਰਟੀ ਨੇ ਕੀਤਾ ਹੈ। ਭਾਰਤੀ ਮੂਲ ਦੇ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਵਿਵੇਕ ਰਾਮਾਸਵਾਮੀ ਨੇ ਐਚ-1ਬੀ ਵੀਜ਼ਾ ਪ੍ਰਣਾਲੀ ਨੂੰ ਬੱਝਵੀਂ ਗੁਲਾਮੀ ਕਰਾਰ ਦਿੱਤਾ ਹੈ। ਬਹੁਤ ਸਾਰੀ ਭਾਰਤੀ ਪੇਸ਼ਵਰ ਐਚ-1ਬੀ ਵੀਜ਼ਾ ਰਾਹੀਂ ਹੀ ਅਮਰੀਕਾ ਜਾਂਦੇ ਹਨ।


ਦਰਅਸਲ ਅਮਰੀਕਾ ਵਿੱਚ ਭਾਰਤੀ ਮੂਲ ਦੇ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਵਿਵੇਕ ਰਾਮਾਸਵਾਮੀ ਨੇ ਐਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਬੱਝਵੀਂ ਗੁਲਾਮੀ ਦੱਸਦੇ ਹੋਏ 2024 ਵਿੱਚ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਲਾਟਰੀ ਆਧਾਰਿਤ ਪ੍ਰਣਾਲੀ ਨੂੰ ਖ਼ਤਮ ਕਰਨ ਤੇ ਇਸ ਦੀ ਥਾਂ ਯੋਗਤਾ ਆਧਾਰਿਤ ਪ੍ਰਵੇਸ਼ ਪ੍ਰਣਾਲੀ ਲਿਆਉਣ ਦਾ ਵਾਅਦਾ ਕੀਤਾ ਹੈ।


ਦੱਸ ਦਈਏ ਕਿ ਭਾਰਤੀ ਸੂਚਨਾ ਤਕਨਾਲੋਜੀ ਪੇਸ਼ੇਵਰਾਂ ਵਿੱਚ ਮਕਬੂਲ ਐਚ-1ਬੀ ਵੀਜ਼ਾ ਇਕ ਗੈਰ-ਪਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਪੇਸ਼ੇਵਰਾਂ ਨੂੰ ਅਜਿਹੇ ਅਹੁਦਿਆਂ ’ਤੇ ਨਿਯੁਕਤੀ ਦਾ ਅਧਿਕਾਰ ਦਿੰਦਾ ਹੈ ਜਿਨ੍ਹਾਂ ਵਿੱਚ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰੇਕ ਸਾਲ ਹਜ਼ਾਰਾਂ ਪੇਸ਼ੇਵਰਾਂ ਦੀ ਭਰਤੀ ਕਰਨ ਲਈ ਇਸੇ ਵੀਜ਼ਾ ਪ੍ਰੋਗਰਾਮ ’ਤੇ ਨਿਰਭਰ ਹਨ। ਰਾਮਾਸਵਾਮੀ ਨੇ ਖ਼ੁਦ ਐਚ-1ਬੀ ਪ੍ਰੋਗਰਾਮ ਦਾ 29 ਵਾਰ ਇਸਤੇਮਾਲ ਕੀਤਾ ਹੈ।


ਅਖਬਾਰ ‘ਦਿ ਪੋਲੀਟਿਕੋ’ ਦੀ ਖ਼ਬਰ ਮੁਤਾਬਕ 2018 ਤੋਂ 2023 ਤੱਕ ਅਮਰੀਕਾ ਨਾਗਰਿਕ ਤੇ ਇਮੀਗ੍ਰੇਸ਼ਨ ਸੇਵਾ ਨੇ ਕਾਮਿਆਂ ਨੂੰ ਐਚ-1ਬੀ ਵੀਜ਼ਾ ਪ੍ਰੋਗਰਾਮ ਤਹਿਤ ਭਰਤੀ ਕਰਨ ਲਈ ਰਾਮਾਸਵਾਮੀ ਦੀ ਪਿਛਲੀ ਕੰਪਨੀ ਰੌਇਵੈਂਟ ਸਾਇੰਸਿਜ਼ ਨੂੰ 29 ਵਾਰ ਮਨਜ਼ੂਰੀ ਦਿੱਤੀ ਹੈ। ਫਿਰ ਵੀ, ਅਖਬਾਰ ਨੇ 38 ਸਾਲਾ ਉੱਦਮੀ ਦੇ ਹਵਾਲੇ ਨਾਲ ਕਿਹਾ ਕਿ ਐਚ-1ਬੀ ਪ੍ਰਣਾਲੀ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਲਈ ਖ਼ਰਾਬ ਹੈ।


ਇਹ ਵੀ ਪੜ੍ਹੋ: Liver Damage: ਸਾਵਧਾਨ! ਸਿਰਫ ਸ਼ਰਾਬ ਪੀਣ ਵਾਲਿਆਂ ਦੇ ਲੀਵਰ ਨੂੰ ਹੀ ਨਹੀਂ ਖਤਰਾ, ਹੁਣ ਇਨ੍ਹਾਂ ਲੋਕਾਂ ਦਾ ਵੀ ਲੀਵਰ ਹੋਏਗਾ ਫੇਲ੍ਹ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Patiala News: 'ਚਿੱਟੇ' ਖਿਲਾਫ ਡਟੇ ਨੌਜਵਾਨਾਂ 'ਤੇ ਹਮਲੇ ਕਰਨ ਲੱਗੇ ਨਸ਼ਾ ਤਸਕਰ, ਹੁਣ ਪਟਿਆਲਾ 'ਚ ਬਣਾਇਆ ਨਿਸ਼ਾਨਾ