ਹੈਦਰਾਬਾਦ ਯੂਨੀਵਰਸਿਟੀ ਨੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
ਏਬੀਪੀ ਸਾਂਝਾ | 17 Sep 2016 06:17 PM (IST)
ਹੈਦਰਾਬਾਦ : ਹੈਦਰਾਬਾਦ ਯੂਨੀਵਰਸਿਟੀ ਦੇ ਐਮ.ਐਫ.ਏ. ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਫ਼ਸਰ ਨੇ ਦੱਸਿਆ ਕਿ ਸਰੋਜਨੀ ਨਾਇਡੂ ਸਕੂਲ ਆਫ਼ ਆਰਟਸ ਐਂਡ ਕਮਯੂਨਿਕੇਸ਼ਨ ਦੇ ਲਲਿਤ ਕਲਾ ਵਿਭਾਗ ਦੇ ਵਿਦਿਆਰਥੀ ਨੇਲੀ ਪਰਵੀਨ ਕੁਮਾਰ ਦੀ ਲਾਸ਼ ਹੋਸਟ ਦੇ ਕਮਰੇ ਵਿੱਚ ਲਟਕਦੀ ਹੋਈ ਮਿਲੀ ਹੈ। ਉਨ੍ਹਾਂ ਕਿਹਾ,'ਖ਼ੁਦਕੁਸ਼ੀ ਦੇ ਕਾਰਨ ਦਾ ਨਹੀਂ ਪਤਾ, ਸੁਸਾਇਡ ਨੋਟ ਨਹੀਂ ਮਿਲਿਆ ਹੈ।'ਕੁੱਝ ਵਿਦਿਆਰਥੀ ਉਸ ਨੂੰ ਹਸਪਤਾਲ ਲੈ ਗਏ ਸਨ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਪਰਵੀਨ ਤੇਲੰਗਾਨਾ ਦੇ ਮਹਿਬੂਬ ਨਗਰ ਇਲਾਕੇ ਦੇ ਸਾਦਨਗਰ ਕਸਬੇ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਮਾਤਾ-ਪਿਤਾ ਨੂੰ ਇਸ ਬਾਰੇ ਖ਼ਬਰ ਦੇ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਪ੍ਰੋ ਵਾਇਸ-ਚਾਂਸਲਰ ਵਿਪਿਨ ਸ੍ਰੀਵਾਸਤਵ ਨੇ ਕਿਹਾ ਕਿ ਪਰਵੀਨ ਨੇ ਲਗਭਗ ਡੇਢ ਮਹੀਨੇ ਪਹਿਲਾਂ ਮਾਸਟਰ ਆਫ਼ ਫਾਈਨ ਆਰਟਸ ਪ੍ਰੋਗਰਾਮ ਵਿੱਚ ਦਾਖਲਾ ਲਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਅਤੇ ਯੂਨੀਵਰਸਿਟੀ ਦੇ ਅਫ਼ਸਰ ਅਤੇ ਹੋਰ ਮੈਂਬਰ ਉਸ ਦੇ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਵਿੱਚ ਹਨ।