ਨਵੀਂ ਦਿੱਲੀ : ਪੰਜਾਬ ਤੇ ਹਰਿਆਣਾ ਦਾ 50 ਫ਼ੀਸਦੀ ਤੋਂ ਜ਼ਿਆਦਾ ਇਲਾਕਾ ਭੂਚਾਲ ਦੀ ਮਾਰ ਹੇਠ ਹੈ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਕੀਤਾ ਹੈ। ਉਨ੍ਹਾਂ ਅਨੁਸਾਰ ਹਿਮਾਚਲ ਪ੍ਰਦੇਸ਼ ਦਾ ਪੂਰਾ ਇਲਾਕਾ ਭੂਚਾਲ ਦੀ ਮਾਰ ਵਿੱਚ ਹੈ। ਭੂਚਾਲ ਦੀ ਮਾਰ ਹੇਠ ਆਉਣ ਵਾਲੇ ਇਲਾਕਿਆਂ ਦਾ ਨਕਸ਼ਾ ਜਾਰੀ ਕਰਦਿਆਂ ਨਾਇਡੂ ਨੇ ਆਖਿਆ ਕਿ ਚੰਡੀਗੜ੍ਹ ਇਸ ਮਾਮਲੇ ਵਿੱਚ ਚੌਥਾ ਸਥਾਨ ਉੱਤੇ ਹੈ।



ਭੂਚਾਲ ਦੀ ਮਾਰ ਹੇਠ ਆਉਣ ਵਾਲੇ ਇਲਾਕਿਆਂ ਦਾ ਨਕਸ਼ਾ ਐਨ.ਡੀ.ਐਮ.ਏ. ਤੇ ਬਿਲਡਿੰਗ ਮਟਰੀਅਲ ਤੇ ਤਕਨੋਲਜੀ ਪ੍ਰਮੋਸ਼ਨ ਕੌਂਸਲ ਵੱਲੋਂ ਤਿਆਰ ਕੀਤਾ ਗਿਆ ਹੈ। ਨਾਇਡੂ  ਅਨੁਸਾਰ ਤਿਆਰ ਕੀਤੇ ਗਏ ਨਕਸ਼ੇ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰ, ਜਲੰਧਰ, ਕਪੂਰਥਾਲਾ, ਲੁਧਿਆਣਾ, ਪਟਿਆਲਾ ਤੇ ਰੋਪੜ ਭੂਚਾਲ ਦੀ ਮਾਰ ਹੇਠ ਹੈ।



ਇਸ ਤਰੀਕੇ ਨਾਲ ਹਰਿਆਣਾ ਦਾ ਅੰਬਾਲਾ, ਫ਼ਰੀਦਾਬਾਦ, ਗੜਗਾਓ, ਪਾਣੀਪਤ, ਰਿਵਾੜੀ, ਰੋਹਤਕ, ਸੋਨੀਪਤ ਤੇ ਯਮੁਨਾਨਗਰ ਇਲਾਕੇ ਵੀ ਭੂਚਾਲ ਦੀ ਮਾਰ ਹੇਠ ਹਨ।