Independence Day In Kashmir: ਕਸ਼ਮੀਰ 'ਚ ਇੰਟਰਨੈੱਟ 'ਤੇ ਪਾਬੰਦੀ ਲੱਗਣਾ ਆਮ ਜਿਹੀ ਗੱਲ ਹੋ ਗਈ ਹੈ। ਜਦੋਂ 15 ਅਗਸਤ ਅਤੇ 26 ਜਨਵਰੀ ਵਰਗੇ ਰਾਸ਼ਟਰੀ ਜਸ਼ਨਾਂ ਦੇ ਮੌਕੇ ਹੁੰਦੇ ਸੀ ਤਾਂ ਪਹਿਲਾਂ ਹੀ ਘਾਟੀ ਵਿੱਚ ਇੰਟਰਨੈੱਟ 'ਤੇ ਪਾਬੰਦੀ ਲਾ ਦਿੱਤੀ ਜਾਂਦੀ ਸੀ, ਪਰ ਹੁਣ ਅਜਿਹਾ ਨਹੀਂ ਹੈ। ਇਸ ਸਾਲ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਘਾਟੀ 'ਚ ਇੰਟਰਨੈੱਟ ਸੇਵਾ ਚਾਲੂ ਰਹੇਗੀ। ਕੇਂਦਰ ਸ਼ਾਸਤ ਪ੍ਰਦੇਸ਼ 'ਚ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ 15 ਅਗਸਤ ਨੂੰ ਇੰਟਰਨੈੱਟ ਸੇਵਾ 'ਤੇ ਕੋਈ ਪਾਬੰਦੀ ਨਹੀਂ ਲੱਗੇਗੀ।


ਇਸ ਸਾਲ ਕਸ਼ਮੀਰ ਵਿੱਚ 15 ਅਗਸਤ ਨੂੰ ਨਾ ਤਾਂ ਕੋਈ ਪਾਬੰਦੀ ਲਗਾਈ ਗਈ ਹੈ ਅਤੇ ਨਾ ਹੀ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਹੈ। ਹਾਲਾਂਕਿ, ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮੁੱਖ ਸਥਾਨਾਂ 'ਤੇ ਤਿੰਨ-ਪੱਧਰੀ ਸੁਰੱਖਿਆ ਕਵਰ ਦਿੱਤਾ ਜਾਵੇਗਾ। ਇਸ ਸਬੰਧੀ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬਿਧੂੜੀ ਨੇ ਦਿੱਤੀ ਹੈ।


ਇਹ ਵੀ ਪੜ੍ਹੋ: Himachal News: ਹਿਮਾਚਲ 'ਚ ਚਟਾਨਾਂ ਖਿਸਕਣ ਨਾਲ ਸ਼ਿਵ ਮੰਦਰ ਡਿੱਗਿਆ, 20 ਤੋਂ ਵੱਧ ਸ਼ਰਧਾਲੂ ਬਚਾਏ, 9 ਦੀ ਮੌਤ


ਲੋਕਾਂ ਨੂੰ ਸ਼ਾਮਲ ਹੋਣ ਦੀ ਕੀਤੀ ਅਪੀਲ


ਬਿਧੂੜੀ ਨੇ ਸ਼੍ਰੀਨਗਰ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਆਜ਼ਾਦੀ ਦਿਹਾੜੇ 'ਤੇ ਕਸ਼ਮੀਰ ਦੇ ਕਿਸੇ ਵੀ ਹਿੱਸੇ 'ਚ ਕੋਈ ਪਾਬੰਦੀ ਨਹੀਂ ਹੋਵੇਗੀ। ਇੰਟਰਨੈੱਟ 'ਤੇ ਵੀ ਕੋਈ ਪਾਬੰਦੀ ਨਹੀਂ ਹੋਵੇਗੀ। ਪਰੇਡ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।


ਪੀਟੀਆਈ ਦੇ ਅਨੁਸਾਰ, ਇਸ ਵਾਰ ਜੰਮੂ-ਕਸ਼ਮੀਰ ਦੇ ਮੁੱਖ ਆਜ਼ਾਦੀ ਦਿਹਾੜੇ ਦਾ ਸਮਾਗਮ ਨਵੇਂ ਬਣੇ ਬਖਸ਼ੀ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਐਤਵਾਰ ਨੂੰ ਇੱਥੇ ਫੁੱਲ ਡਰੈੱਸ ਰਿਹਰਸਲ ਹੋਈ। ਡਿਵੀਜ਼ਨਲ ਕਮਿਸ਼ਨਰ ਬਿਧੂੜੀ ਨੇ ਦੱਸਿਆ ਕਿ "ਸਮਾਗਮ ਇੱਥੇ ਇਸ ਲਈ ਕਰਵਾਇਆ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਵਿੱਚ ਹਿੱਸਾ ਲੈਣ ਲਈ ਆ ਸਕਣ। ਇਸ ਦੇ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਟੇਡੀਅਮ ਵਿੱਚ ਦਾਖਲ ਹੋਣ ਲਈ ਕੋਈ ਪਾਬੰਦੀ ਨਹੀਂ ਹੈ ਅਤੇ ਨਾ ਹੀ ਕਿਸੇ ਪਾਸ ਦੀ ਲੋੜ ਹੈ।"


ਜੰਮੂ-ਕਸ਼ਮੀਰ ਦੇ ਮੁੱਖ ਆਜ਼ਾਦੀ ਦਿਹਾੜੇ ਦਾ ਸਮਾਗਮ ਕਈ ਦਹਾਕਿਆਂ ਤੋਂ ਬਖਸ਼ੀ ਸਟੇਡੀਅਮ ਵਿੱਚ ਮਨਾਇਆ ਜਾਂਦਾ ਸੀ ਪਰ ਸਟੇਡੀਅਮ ਦੇ ਸੁੰਦਰੀਕਰਨ ਲਈ ਇਸ ਨੂੰ 2018 ਵਿੱਚ ਬੰਦ ਕਰ ਦਿੱਤਾ ਗਿਆ ਸੀ। ਪਿਛਲੇ ਪੰਜ ਸਾਲਾਂ ਤੋਂ ਸੋਨਵਰ ਦੇ ਸ਼ੇਰ-ਏ-ਕਸ਼ਮੀਰ ਕ੍ਰਿਕੇਟ ਸਟੇਡੀਅਮ ਵਿੱਚ ਆਜ਼ਾਦੀ ਦਿਹਾੜੇ ਦੀ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ।


ਇਹ ਵੀ ਪੜ੍ਹੋ: China mobile companies: ਭਾਰਤ ਨੇ ਵਧਾਈ ਚੀਨੀ ਮੋਬਾਈਲ ਕੰਪਨੀਆਂ ਦੀ ਚਿੰਤਾ, ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ