ਹਾਰਦਿਕ ਪਟੇਲ ਦੀ ਇੱਕ ਹੋਰ ਇਤਰਾਜ਼ਯੋਗ ਜਾਰੀ
ਏਬੀਪੀ ਸਾਂਝਾ | 14 Nov 2017 04:21 PM (IST)
ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਕਸ ਸੀਡੀ ਦੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੀ ਰਾਜਨੀਤੀ 'ਚ ਨਵਾਂ ਭੂਚਾਲ ਆ ਰਿਹਾ ਹੈ। 24 ਘੰਟਿਆਂ ਦੇ ਅੰਦਰ ਲਗਾਤਾਰ ਦੂਜੀ ਸੈਕਸ ਸੀਡੀ ਨਾਲ ਰਾਜਨੀਤਕ ਮਾਹੌਲ ਗਰਮ ਗਿਆ ਹੈ। ਇਸ ਦੂਜੀ ਸੈਕਸ ਸੀਡੀ 'ਚ ਵੀ ਪਾਟੀਦਾਰ ਨੇਤਾ ਹਾਰਦਿਕ ਪਟੇਲ ਦੇ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸੀਡੀ ਜਾਰੀ ਕਰਨ ਵਾਲੇ ਅਸ਼ਵਿਨ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਇਹ ਸੀਡੀ ਸਹੀ ਹੈ ਜਾਂ ਗਲਤ। ਇਸ ਦੀ ਸੱਚਾਈ ਹਾਰਦਿਕ ਪਟੇਲ ਹੀ ਸਾਬਤ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਕਲ ਸ਼ਾਮ ਨੂੰ ਵੀ ਇਕ ਸੈਕਸ ਸੀਡੀ ਜਾਰੀ ਕੀਤੀ ਗਈ ਸੀ ਜਿਸ 'ਚ ਹਾਰਦਿਕ ਪਟੇਲ ਦੇ ਇੱਕ ਔਰਤ ਦੇ ਨਾਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਾਰਦਿਕ ਪਟੇਲ ਨੇ ਉਸ ਵੀਡੀਓ ਨੂੰ ਫਰਜ਼ੀ ਦੱਸਿਆ ਸੀ। ਵੈਸੇ ਤਾਂ ਸਿਆਸਤ ਦਾ ਸੈਕਸ ਸੀਡੀ ਨਾਲ ਰਿਸ਼ਤਾ ਬੜਾ ਪੁਰਾਣਾ ਹੈ ਪਰ ਇਸ ਹਥਿਆਰ ਦਾ ਇਸਤੇਮਾਲ ਉਸ ਵੇਲੇ ਕੀਤਾ ਜਾਂਦਾ ਹੈ ਜਦ ਦੁਸ਼ਮਨ ਬਾਜ਼ੀ ਮਾਰ ਰਿਹਾ ਹੁੰਦਾ ਹੈ ਤੇ ਉਸ ਨੂੰ ਵੱਡਾ ਨੁਕਸਾਨ ਕਰਨ ਦੇ ਕਰੀਬ ਹੁੰਦਾ ਹੈ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ 'ਤੇ ਕਈ ਬੰਦੇ ਕਹਿ ਰਹੇ ਹਨ ਕਿ ਇਸ ਸੀਡੀ ਦਾ ਕੋਈ ਅਸਰ ਨਹੀਂ ਹੋਵੇਗਾ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਦਾ ਅਸਰ ਹੋਵੇਗਾ।