ਅੱਤਵਾਦੀ ਟਿਕਾਣਿਆਂ 'ਤੇ ਭਾਰਤੀ ਫੌਜ ਦਾਗੇਗੀ ਮਿਸਾਇਲਾਂ!
ਏਬੀਪੀ ਸਾਂਝਾ | 14 Nov 2017 03:19 PM (IST)
ਨਵੀਂ ਦਿੱਲੀ: ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਰਤ ਨੇ ਨਵਾਂ ਪਲਾਨ ਬਣਾਇਆ ਹੈ। ਇਸ ਤਹਿਤ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਇਲ ਨੂੰ ਸੁਖੋਈ ਫਾਈਟਰ ਜੈੱਟ ਤੋਂ ਫਾਇਰ ਕਰਕੇ ਵੇਖਿਆ ਜਾਵੇਗਾ। ਇਸੇ ਹਫਤੇ ਹੋਣ ਵਾਲੇ ਇਸ ਟ੍ਰਾਇਲ ਨੂੰ 'ਖਤਰਨਾਕ ਜੋੜਾ' ਦੱਸਿਆ ਜਾ ਰਿਹਾ ਹੈ। ਫਾਇਰ ਹੋਣ ਤੋਂ ਬਾਅਦ ਬ੍ਰਹਮੋਸ ਦੀ ਸਪੀਡ ਆਵਾਜ਼ ਤੋਂ ਵੀ ਤਿੰਨ ਗੁਣਾ ਤੇਜ਼ ਹੁੰਦੀ ਹੈ। ਫਿਲਹਾਲ ਇਹ 290 ਕਿਲੋਮੀਟਰ ਦੂਰ ਤੱਕ ਅਸਰ ਕਰ ਸਕਦਾ ਹੈ, ਜਿਸ ਨੂੰ 450 ਕਿਲੋਮੀਟਰ ਕਰਨ ਦੀ ਗੱਲ ਚੱਲ ਰਹੀ ਹੈ। ਸੁਖੋਈ ਤੋਂ ਫਾਇਰ ਕਰਨ ਲਈ ਮਿਸਾਇਲ ਦੇ ਡਿਜ਼ਾਇਨ 'ਚ ਕੁਝ ਬਦਲਾਅ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟਸ ਮੁਤਾਬਕ ਇਹ ਟੈਸਟ ਇਸੇ ਹਫਤੇ ਬੰਗਾਲ ਦੀ ਖਾੜੀ ਨੇੜੇ ਕੀਤਾ ਜਾਵੇਗਾ। ਜੇਕਰ ਸੁਖੋਈ ਤੋਂ ਬ੍ਰਮਹੋਸ ਨੂੰ ਫਾਇਰ ਕਰਨ ਦਾ ਟੈਸਟ ਕਾਮਯਾਬ ਹੋਇਆ ਤਾਂ ਇਸ ਦੀ ਮਦਦ ਨਾਲ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕੇਗਾ। ਅੰਡਰਗ੍ਰਾਉਂਡ ਪਰਮਾਣੂ ਬੰਕਰਾਂ ਨੂੰ ਨਸ਼ਟ ਕੀਤਾ ਜਾ ਸਕੇਗਾ। ਜੇਕਰ ਟੈਸਟ ਕਾਮਯਾਬ ਹੁੰਦਾ ਹੈ ਤਾਂ ਸ਼ੁਰੂਆਤੀ ਲੈਵਲ 'ਤੇ 42 ਸੁਖੋਈ ਫਾਈਟਰ ਜੈੱਟਸ ਦਾ ਬ੍ਰਹਮਹੋਸ ਮਿਸਾਇਲ ਨੂੰ ਲਾਇਆ ਜਾਣਾ ਤੈਅ ਹੈ। ਜੂਨ 2016 ਤੋਂ ਦੋ ਸੁਖੋਈ ਫਾਈਟਰ ਜੈੱਟ ਨਾਲ ਇਸ ਦਾ ਟ੍ਰਾਇਲ ਰਨ ਚੱਲ ਰਿਹਾ ਹੈ।